ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਨਰਿੰਦਰ ਮੋਦੀ ਅਜੇ ਪੰਜਾਬ ਦਾ ਦੌਰਾ ਕਰਨ ਲਈ ਆ ਰਹੇ ਹਨ। ਇਸ ਦੌਰਾਨ ਹੀ ਉਹ ਕਈ ਵੱਡੇ ਐਲਾਨ ਵੀ ਕਰ ਸਕਦੇ ਹਨ। ਦੱਸ ਦਈਏ ਕਿ ਉਹ ਨਿਊ ਮੁੱਲਾਂਪੁਰ ਵਿਖੇ ਹੋਮੀ ਭਾਭਾ ਕੈਂਸਰ ਹਸਪਤਾਲ ਤੇ ਖੋਜ ਕੇਦਰ ਦਾ ਉਦਘਾਟਨ ਕਰਨਗੇ। PM ਮੋਦੀ ਉਦਘਾਟਨ ਤੋਂ ਬਾਅਦ ਜਨ ਸਭਾ ਸੰਬੋਧਨ ਵੀ ਕਰਨਗੇ ।ਦੱਸਿਆ ਜਾ ਰਿਹਾ ਹੈ ਇਹ ਹਸਪਤਾਲ ਕੇਦਰ ਸਰਕਾਰ ਨੇ 660 ਕਰੋੜ ਦੀ ਲਾਗਤ ਨਾਲ ਬਣਾਇਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ ਹੈ।
ਮੋਦੀ ਦੀ ਇਸ ਫੇਰੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ। ਹਸਪਤਾਲ ਦੇ ਆਸ ਪਾਸ ਦੇ ਇਲਾਕਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ ।ਇਸ ਦੇ ਨਾਲ ਹੀ ਹਸਪਤਾਲ ਦੇ ਨੇੜੇ ਪੰਜਾਬ ਪੁਲਿਸ ਦੇ ਵੀ 3000 ਤੋਂ ਵੱਧ ਮੁਲਾਜ਼ਮ ਤੈਨਾਤ ਕੀਤੇ ਗਏ ਹਨ। PM ਮੋਦੀ ਦੇ ਆਉਣ ਤੇ ਇਲਾਕੇ ਵਿੱਚ ਧਾਰਾ 144 ਲਗਾ ਕੇ ਨੋ ਫਲਾਈ ਜ਼ੋਨ ਐਲਾਨ ਕੀਤਾ ਗਿਆ ਹੈ। ਕਿਸੇ ਵੀ ਵਿਅਕਤੀ ਨੂੰ ਬਿਨਾਂ ਵੈਲਿਡ ਪਾਸ ਕਿਸੇ ਨੂੰ ਵੀ ਹਸਪਤਾਲ ਵਿੱਚ ਜਾਣ ਨਹੀਂ ਦਿੱਤਾ ਜਾਵੇਗਾ।
ਦੱਸ ਦਈਏ ਕਿ PM ਦਾ ਆਪ ਪਾਰਟੀ ਦੀ ਸਰਕਾਰ ਵਿੱਚ ਇਹ ਪਹਿਲਾ ਦੌਰਾ ਹੈ। ਇਸ ਤੋਂ ਪਹਿਲਾ ਇਹ 5 ਜਨਵਰੀ ਨੂੰ ਫਿਰੋਜ਼ਪੁਰ ਆਏ ਸੀ। ਉਸ ਦੌਰਾਨ ਹੀ ਕਿਸਾਨਾਂ ਤੇ ਕੁਝ ਜਥੇਬੰਦੀਆਂ ਵਲੋਂ ਉਨ੍ਹਾਂ ਦੇ ਕਾਫ਼ਿਲੇ ਦਾ ਵਿਰੋਧ ਕੀਤਾ ਗਿਆ ਸੀ। ਜਿਸ ਕਾਰਨ ਇਹ ਕਾਫਲਾ 15 ਮਿੰਟ ਫਲਾਈਓਵਰ ਤੇ ਹੀ ਰੂਕੀਆ ਰਿਹਾ ਸੀ। ਦੱਸ ਦਈਏ ਕਿ ਉਸ ਸਮੇ ਚੰਨੀ ਦੀ ਸਰਕਾਰ ਸੀ। ਜਿਸ ਤੋਂ ਬਾਅਦ ਇਸ ਦੌਰੇ ਨੂੰ ਰੱਦ ਕੀਤਾ ਗਿਆ ਸੀ।
PM ਮੋਦੀ ਨੂੰ ਭਾਰੀ ਸੁਰੱਖਿਆ ਵਿੱਚ ਵਾਪਸ ਮੋੜ ਦਿੱਤਾ ਗਿਆ ਸੀ । ਹੋਮੀ ਭਾਭਾ ਕੈਂਸਰ ਹਸਪਤਾਲ 'ਚ 300 ਬਿਸਤਰੇ ਹਨ। ਇਸ ਤੋਂ ਇਲਾਵਾ ਸਰਜੀਕਲ ਉਨਕੋਲੋਜੀ, ਮੈਡੀਕਲ ਉਨਕੋਲੋਜੀਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ।ਇਸ ਦੇ ਨਾਲ ਹੀ ਕੈਂਸਰ ਦੀਆਂ ਵੱਖ ਵੱਖ ਕਿਸਮਾਂ ਦਾ ਪਤਾ ਲਗਾਉਣ ਲਈ ਆਧੁਨਿਕ ਸਹੂਲਤਾਂ ਉਪਲਬਧ ਕੀਤੀਆਂ ਗਿਆ ਹੈ।