ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੀ ਮੰਡੀ ਦਾ ਦੌਰਾਨ ਕਰ ਰਹੇ ਹਨ। ਇਸ ਦੌਰਾਨ ਉਹ 1 ਲੱਖ ਤੋਂ ਵੱਧ ਨੌਜਵਾਨਾਂ ਨੂੰ ਆਪਣੀ ਰੈਲੀ ਸੰਬੋਧਨ ਕਰਨਗੇ ਫਿਲਹਾਲ ਮੌਸਮ ਵਿਭਾਗ ਵਲੋਂ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਮੌਸਮ ਖ਼ਰਾਬ ਹੋ ਗਿਆ ਤਾਂ ਪ੍ਰੋਗਰਾਮ ਵੀ ਵਿਗੜ ਸਕਦਾ ਹੈ। ਉਨ੍ਹਾਂ ਨੇ ਹੈਲੀਕਾਪਟਰ ਨੂੰ ਲੈਡਿੰਗ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ । ਪੁਲਿਸ ਵਲੋਂ ਇਸ ਰੈਲੀ ਨੂੰ ਲੈ ਕੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਗਰਾਉਡ 'ਚ ਪੰਡਾਲ ਸਜਾਇਆ ਗਿਆ ਹੈ। ਸੂਬੇ ਦੇ ਲੋਕਾਂ ਨੂੰ PM ਦੀ ਇਸ ਫੇਰੀ ਤੋਂ ਬਹੁਤ ਆਸਾਂ ਹਨ। ਮੋਦੀ ਨੇ 2014 ਵਿੱਚ ਸੁਜਾਨਪੁਰ ਰੈਲੀ ਵਿੱਚ ਫੀਸ ਵਧਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਪੂਰਾ ਨਹੀਆ ਕੀਤਾ ਗਿਆ ਹੈ । ਹਿਮਾਚਲ 'ਚ 5000 ਕਰੋੜ ਰੁਪਏ ਦੀ ਸੇਬ ਸਨਅਤ ਮੁਸੀਬਤ ਵਿੱਚ ਪੈ ਗਈ ਹੈ । ਦੱਸਿਆ ਜਾ ਰਿਹਾ ਹੈ ਕਿ ਦੇਸ਼ ਵਿੱਚ GST ਲਾਗੂ ਹੋਣ ਤੋਂ ਬਾਅਦ ਹਿਮਾਚਲ ਨੂੰ ਹਰ ਸਾਲ 3000 ਕਰੋੜ ਤੋਂ ਵੱਧ ਦੀ ਰਾਸ਼ੀ ਮਿਲ ਰਹੀ ਸੀ,ਜਿਸ ਨੂੰ ਰੋਕ ਦਿੱਤਾ ਗਿਆ ਸੀ ।
by jaskamal