by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਾਂਗਰਸ ਨੂੰ ਅਲਵਿਦਾ ਕਹਿਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ 'ਤੇ ਸਾਬਕਾ ਲੋਕ ਸਭਾ ਮੈਂਬਰ ਸੁਨੀਲ ਜਾਖੜ ਦੇ ਰਾਜਨੀਤਕ ਭਵਿੱਖ ਨੂੰ ਲੈ ਕੇ ਚੱਲ ਰਹੀ ਦੁਚਿੱਤੀ ਆਖ਼ਿਰ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਨਾਲ ਖ਼ਤਮ ਹੋ ਗਈ।
ਜਾਖੜ ਪਰਿਵਾਰ ਦਾ ਰਾਜਸਥਾਨ 'ਤੇ ਪੰਜਾਬ ਦੇ ਮਾਲਵੇ ਵਿਚ ਕਾਫ਼ੀ ਆਧਾਰ ਰਿਹਾ ਹੈ। ਭਾਜਪਾ ਉਨ੍ਹਾਂ ਨੂੰ ਪੰਜਾਬ 'ਚ ਕੋਈ ਜ਼ਿੰਮਾ ਸੌਂਪ ਸਕਦੀ ਹੈ, ਤਾਂ ਕਿ ਉਨ੍ਹਾਂ ਦੇ ਨਿਰਵਿਵਾਦ 'ਤੇ ਬੇਦਾਗ ਅਕਸ ਦਾ ਲਾਹਾ ਲਿਆ ਜਾ ਸਕੇ। ਸੁਨੀਲ ਜਾਖੜ ਅਗਲੇ ਕੁਝ ਦਿਨਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਸੀਨੀਅਰ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰਨਗੇ।