‘ਪ੍ਰੀਖਿਆ ‘ਤੇ ਚਰਚਾ’ ਕਰਨਗੇ ਪ੍ਰਧਾਨ ਮੰਤਰੀ ਮੋਦੀ

by mediateam

ਨਵੀਂ ਦਿੱਲੀ (Vikram Sehajpal) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਿਦਿਆਰਥੀਆਂ ਨੂੰ ਤਣਾਅ ਮੁਕਤ ਹੋ ਕੇ ਪੇਪਰ ਦੇਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ 9ਵੀਂ ਅਤੇ 12ਵੀਂ ਕਲਾਸ ਲਈ ਵਿਦਿਆਰਥੀਆਂ ਇੱਕ ਮੁਕਾਬਲਾ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ। ਇਸ ਮੁਕਾਬਲੇ ਦੇ ਜੇਤੂਆਂ ਨੂੰ ਅਗਲੇ ਸਾਲ ਪੇਪਰਾਂ 'ਤੇ ਚਰਚਾ (Pariksha Pe Charcha) ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ, "ਪੇਪਰ ਨੇੜੇ ਆ ਰਹੇ ਹਨ ਅਤੇ ਪੇਪਰਾਂ 'ਤੇ ਚਰਚਾ ਵੀ. ਹੁਣ ਅਸੀਂ ਸਾਰੇ ਮਿਲਕੇ ਟੈਂਸ਼ਨ ਮੁਕਤ ਹੋ ਕੇ ਪੇਪਰ ਦੇਣ ਲਈ ਕੰਮ ਕਰੀਏ।"ਪੀਐਮ ਮੋਦੀ ਨੇ ਕਿਹਾ ਕਿ ਉਹ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਅਨੋਖਾ ਮੁਕਾਬਲਾ ਸ਼ੁਰੂ ਕਰ ਰਹੇ ਹਨ ਇਸ ਦਾ ਜੇਤੂ ਅਗਲੇ ਸਾਲ ਪੇਪਰਾਂ ਤੇ ਚਰਚਾਂ 2020 ਵਿੱਚ ਹਿੱਸਾ ਲੈ ਸਕੇਗਾ। 

ਪ੍ਰਧਾਨ ਮੰਤਰੀ ਨੇ ਟਵੀਟ ਦੇ ਨਾਲ ਇੱਕ ਲਿੰਕ ਵਿੱਚ ਕਿਹਾ ਹੈ ਕਿ 2018 ਅਤੇ 2019 ਵਿੱਚ ਪੇਪਰਾਂ ਤੇ ਚਰਚਾ ਦੀ ਜ਼ਬਰਦਸਤ ਸਫ਼ਲਤਾ ਅਤੇ ਉਤਸਾਹ ਨੂੰ ਵੇਖਦੇ ਹੋਏ ਇੱਕ ਵਾਰ ਮੁੜ ਤੋਂ ਪੇਪਰਾਂ 'ਤੇ ਚਰਚਾ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਪੇਪਰਾਂ ਤੇ ਚਰਚਾ 2020 ਨਾ ਕੇਵਲ ਬੋਰਡ ਦੇ ਪੇਪਰਾਂ ਅਤੇ ਹੋਰ ਪੇਪਰਾਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਤਣਾਅ ਦੂਰ ਕਰਨ ਤੋਂ ਮਦਦ ਕਰੇਗਾ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲਣ ਅਤੇ ਸਵਾਲ ਪੁੱਛਣ ਦਾ ਮੌਕਾ ਵੀ ਮਿਲੇਗਾ।ਪੇਪਰਾਂ 'ਤੇ ਚਰਚਾ ਦੇ ਤੀਜੇ ਭਾਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੱਲਬਾਤ ਦੀ ਤਾਰੀਕ ਤੋਂ ਪਹਿਲਾਂ ਕਵਾਲੀਫਾਈ ਕਰਨ ਵਾਲੇ ਉਮੀਦਵਾਰ ਨੂੰ ਪਹਿਲਾ ਦੱਸਿਆ ਜਾਵੇਗਾ। 

ਮੁਕਾਬਲੇ ਵਿੱਚ ਕੇਵਲ ਕਲਾਸ 9ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ। ਉਮੀਦਵਾਰਾਂ ਨੂੰ ਪੰਜ ਵਿਸ਼ਿਆਂ ਵਿੱਚੋਂ ਕਿਸੇ ਇੱਕ ਤੇ ਪੁੱਛੇ ਗਏ ਸਵਾਲ ਵੱਧ ਤੋਂ ਵੱਧ 1500 ਅੱਖਰਾਂ ਵਿੱਚ ਜਵਾਬ ਦੇਣਾ ਹੋਵੇਗਾ। ਉਮੀਦਵਾਰ ਵੱਧ ਤੋਂ ਵੱਧ 500 ਅੱਖਰਾਂ ਵਿੱਚ ਪ੍ਰਧਾਨਮੰਤਰੀ ਨੂੰ ਆਪਣਾ ਸਵਾਲ ਭੇਜ ਸਕਦੇ ਹਨ।