Pm ਮੋਦੀ ਬੋਲੇ – 5 ਸਾਲਾਂ ‘ਚ ਬਣਾਈਆਂ ਜਾਣਗੀਆਂ 75000 ਮੈਡੀਕਲ ਸੀਟਾਂ

by vikramsehajpal

ਨਵੀਂ ਦਿੱਲੀ (ਸਾਹਿਬ) - ਵੀਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਆਉਣ ਵਾਲੇ ਪੰਜ ਸਾਲਾਂ ਵਿਚ 75000 ਹੋਰ ਮੈਡੀਕਲ ਸੀਟਾਂ ਬਣਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਅਜਿਹੇ ਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਜਾ ਰਹੇ ਹਨ ਜਿੰਨ੍ਹਾਂ ਦੇ ਨਾਮ ਸੁਣ ਕੇ ਉਨ੍ਹਾਂ ਨੂੰ ਹੈਰਾਨੀ ਹੁੰਦੀ ਹੈ। 78ਵੇਂ ਸੁਤੰਤਰਤਾ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਵੀ ਮੱਧ ਵਰਗ ਦੇ ਬੱਚੇ ਮੈਡੀਕਲ ਸਿੱਖਿਆ ਲਈ ਵਿਦੇਸ਼ ਜਾ ਕੇ ਲੱਖਾਂ-ਕਰੋੜਾਂ ਰੁਪਏ ਖਰਚ ਕਰ ਰਹੇ ਹਨ।

ਮੋਦੀ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਮੈਡੀਕਲ ਸੀਟਾਂ ਨੂੰ ਲੱਗਭੱਗ 1 ਲੱਖ ਕਰ ਦਿੱਤਾ ਗਿਆ ਹੈ, ਪਰ ਬੱਚਿਆਂ ਦੇ ਵਿਦੇਸ਼ ਜਾ ਕੇ ਮੈਡੀਕਲ ਪੜ੍ਹਾਈ ਕਰਨ ਦੇ ਰੁਝਾਨ ਨੂੰ ਦੇਖਦਿਆਂ ਆਉਣ ਵਾਲੇ ਪੰਜ ਸਾਲਾਂ ਵਿਚ 75000 ਸੀਟਾਂ ਹੋਰ ਵਧਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਸਿਤ ਭਾਰਤ ਦੇ ਨਾਲ-ਨਾਲ ਸਾਨੂੰ ਤੰਦਰੁਸਤ ਭਾਰਤ ਵੀ ਬਣਾਉਣਾ ਹੋਵੇਗਾ।