ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰੀ ਸਮੁੰਦਰੀ ਦਿਵਸ ਮੌਕ ਦੇਸ਼ ਦੇ ਆਰਥਿਕ ਵਿਕਾਸ ਲਈ ਸਮੁੰਦਰੀ ਖੇਤਰ ਦੇ ਮਹੱਤਵ ਤੇ ਕਿਹਾ ਕਿ 8 ਸਾਲਾਂ 'ਚ ਸਾਡੇ ਸਮੁੰਦਰੀ ਖੇਤਰ ਨੇ ਨਵੀਆਂ ਉਚਾਈਆਂ ਛੋਹੀਆਂ ਹਨ ਅਤੇ ਵਪਾਰ ਤੇ ਵਣਜ ਗਤੀਵਿਧੀਆਂ ਨੂੰ ਉਤਸ਼ਾਹ ਦੇਣ 'ਚ ਯੋਗਦਾਨ ਦਿੱਤਾ ਹੈ। PM ਨੇ ਟਵੀਟ ਕਰ ਕੇ ਕਿਹਾ,''ਅੱਜ ਰਾਸ਼ਟਰੀ ਸਮੁੰਦਰੀ ਦਿਵਸ 'ਤੇ ਸਮੁੰਦਰੀ ਦਿਵਸ 'ਤੇ ਅਸੀਂ ਆਪਣੇ ਗੌਰਵਸ਼ਾਲੀ ਸਮੁੰਦਰੀ ਇਤਿਹਾਸ ਨੂੰ ਯਾਦ ਕਰਦੇ ਹਾਂ ਅਤੇ ਭਾਰਤ ਦੇ ਆਰਥਿਕ ਵਿਕਾਸ ਲਈ ਸਮੁੰਦਰੀ ਖੇਤਰ ਦੇ ਮਹੱਤਵ 'ਤੇ ਰੋਸ਼ਨੀ ਪਾਉਂਦੇ ਹਾਂ।
ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਪਿਛਲੇ 8 ਸਾਲਾਂ 'ਚ ਭਾਰਤ ਸਰਕਾਰ ਨੇ ਬੰਦਰਗਾਹ ਦੀ ਅਗਵਾਈ ਵਾਲੇ ਵਿਕਾਸ 'ਤੇ ਧਿਆਨ ਕੇਂਦਰਿਤ ਕੀਤਾ ਹੈ, ਜਿਸ 'ਚ ਬੰਦਰਗਾਹ ਸਮਰੱਥਾ ਦਾ ਵਿਸਥਾਰ ਅਤੇ ਮੌਜੂਦਾ ਪ੍ਰਣਾਲੀਆਂ ਨੂੰ ਹੋਰ ਵੀ ਵਧ ਕੁਸ਼ਲ ਬਣਾਉਣਾ ਸ਼ਾਮਲ ਹੈ। ਭਾਰਤੀ ਉਤਪਾਦਾਂ ਨੂੰ ਨਵੇਂ ਬਜ਼ਾਰਾਂ ਤੱਕ ਪਹੁੰਚ ਯਕੀਨੀ ਕਰਨ ਲਈ ਜਲ ਮਾਰਗਾਂ ਦਾ ਉਪਯੋਗ ਕੀਤਾ ਜਾ ਰਿਹਾ ਹੈ।'' ਪ੍ਰਧਾਨ ਮੰਤਰੀ ਨੇ ਕਿਹਾ,''ਇਸ ਸਮੇਂ ਅਸੀਂ ਆਰਥਿਕ ਤਰੱਕੀ ਲਈ ਸਮੁੰਦਰੀ ਖੇਤਰ ਦਾ ਲਾਭ ਚੁੱਕ ਰਹੇ ਹਨ ਅਤੇ ਇਕ ਆਤਮਨਿਰਭਰ ਭਾਰਤ ਦਾ ਨਿਰਮਾਣ ਕਰ ਰਹੇ ਹਨ।