ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵੰਡ ਦੌਰਾਨ ਜਾਨ ਗੁਆਉਣ ਵਾਲਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਰਧਾਂਜਲੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ pm ਮੋਦੀ ਨੇ ਐਲਾਨ ਕੀਤਾ ਸੀ ਕਿ 14 ਅਗਸਤ ਨੂੰ ਲੋਕਾਂ ਦੀਆਂ ਕੁਰਬਾਨੀਆਂ ਨੂੰ ਵੰਡ ਦਾ ਡਰਾਉਣਾ ਯਾਦਗਾਰੀ ਦਿਵਸ ਦੇ ਤੋਰ ਤੇ ਮਨਾਇਆ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਕਿ ' ਅੱਜ ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ 'ਤੇ ਮੈ ਵੰਡ ਦੌਰਾਨ ਜਾਨ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦਾ ਹਾਂ, ਮੈ ਪੀੜਤਾਂ ਤੇ ਉਨ੍ਹਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਇਤਿਹਾਸ ਦੇ ਉਸ ਦੁੱਖਦਾਈ ਸਮੇ ਦੌਰਾਨ ਦੁੱਖ ਝੱਲੇ ਸੀ। ਦੱਸ ਦਈਏ ਕਿ 14 ਅਗਸਤ ਇਕ ਅਜਿਹੀ ਤਾਰੀਖ ਹੈ ਜਿਸ ਨੂੰ ਕਦੇ ਵੀ ਬੁਲਾਇਆ ਨਹੀਂ ਜਾ ਸਕਦਾ ਹੈ। 1947 ਵਿੱਚ ਪਾਕਿਸਤਾਨ ਤੇ 15 ਅਗਸਤ ਵਾਲੇ ਦਿਨ ਭਾਰਤ ਨੂੰ ਰਾਸ਼ਟਰ ਐਲਾਨਿਆ ਗਿਆ ਸੀ। ਇਸ ਵੰਡ ਦੌਰਾਨ ਬੰਗਾਲ ਨੂੰ ਵੀ ਵੰਡਿਆ ਗਿਆ ਸੀ। ਦੇਖਣ ਨੂੰ ਹੀ ਦੇਸ਼ ਦੀ ਵੰਡ ਸੀ ਪਰ ਅਸਲ ਵਿੱਚ ਇਹ ਰਿਸ਼ਤਿਆਂ ਤੇ ਪਰਿਵਾਰਾਂ ਦੀ ਵੰਡ ਸੀ।
by jaskamal