by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉਤਰ ਪ੍ਰਦੇਸ਼ ਦੇ ਵਾਰਾਣਸੀ 'ਚ PM ਮੋਦੀ ਵਲੋਂ ਟੈਂਟ ਸਿਟੀ ਦਾ ਉਦਘਾਟਨ ਕੀਤਾ ਗਿਆ ਹੈ ਤੇ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ। ਇਹ ਪ੍ਰੋਜੈਕਟ ਸ਼ਹਿਰ ਦੇ ਘਾਟਾਂ ਦੇ ਸਾਹਮਣੇ ਵਿਕਸਿਤ ਕੀਤੀ ਗਈ ਹੈ ,ਜੋ ਕਾਸ਼ੀ ਵਿਸ਼ਵਨਾਥ ਧਾਮ ਦੇ ਉਦਘਾਟਨ ਤੋਂ ਬਾਅਦ ਵਾਰਾਣਸੀ 'ਚ ਰਹਿਣ ਲਈ ਸਹੂਲਤ ਪ੍ਰਦਾਨ ਕਰੇਗੀ।
ਇਸ ਪ੍ਰੋਜੈਕਟ ਨੂੰ ਵਾਰਾਣਸੀ ਵਿਕਾਸ ਅਥਾਰਟੀ ਵਲੋਂ ਵਿਕਸਿਤ ਕੀਤਾ ਗਿਆ । ਜਾਣਕਾਰੀ ਅਨੁਸਾਰ ਟੈਂਟ ਸਿਟੀ ਦਾ ਸੰਚਾਲਨ ਅਕਤੂਬਰ ਤੋਂ ਜੂਨ ਤੱਕ ਕੀਤਾ ਜਾਵੇਗਾ ਤੇ ਮੀਹ ਦੇ ਮੌਸਮ ਤੇ ਨਦੀ ਦੇ ਪਾਣੀ 'ਚ ਵਾਧੇ ਕਾਰਨ 3 ਮਹੀਨੇ ਲਈ ਇਸ ਨੂੰ ਹਟਾਇਆ ਜਾਵੇਗਾ।