by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਨੂੰਮਾਨ ਜਯੰਤੀ ਮੌਕ ਗੁਜਰਾਤ ਦੇ ਮੋਰਬੀ ’ਚ ਹਨੂੰਮਾਨ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਇਹ ਉਦਘਾਟਨ ਉਨ੍ਹਾਂ ਵੀਡੀਓ ਕਾਨਫਰੈਂਸਿੰਗ ਜ਼ਰੀਏ ਕੀਤਾ। ਇਸ ਮੌਕੇ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਨੂੰਮਾਨ ਜਯੰਤੀ ਦੇ ਪਾਵਨ ਮੌਕੇ ’ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਇਸ ਪਾਵਨ ਮੌਕੇ ’ਤੇ ਅੱਜ ਮੋਰਬੀ ’ਚ ਹਨੂੰਮਾਨ ਜੀ ਦੀ ਮੂਰਤੀ ਦਾ ਉਦਘਾਟਨ ਹੋਇਆ ਹੈ। ਇਹ ਦੇਸ਼ ਅਤੇ ਦੁਨੀਆ ਦੇ ਹਨੂੰਮਾਨ ਭਗਤਾਂ ਲਈ ਬਹੁਤ ਸੁਖਦਾਇਕ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਨੂੰਮਾਨ ਜੀ ਆਪਣੀ ਭਗਤੀ ਅਤੇ ਸੇਵਾਭਾਵ ਨਾਲ ਸਾਰਿਆਂ ਨੂੰ ਜੋੜਦੇ ਹਨ। ਹਰ ਕੋਈ ਹਨੂੰਮਾਨ ਜੀ ਤੋਂ ਪ੍ਰੇਰਣਾ ਲੈਂਦਾ ਹੈ। ਹਨੂੰਮਾਨ ਉਹ ਸ਼ਕਤੀ ਅਤੇ ਧੀਰਜ ਹਨ, ਜਿਨ੍ਹਾਂ ਨੇ ਜੰਗਲ ’ਚ ਰਹਿਣ ਵਾਲੀਆਂ ਪ੍ਰਜਾਤੀਆਂ ਨੂੰ ਮਾਨ ਅਤੇ ਸਨਮਾਨ ਦਾ ਅਧਿਕਾਰ ਦਿਵਾਇਆ।