by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਦਿਨਾਂ ਦੇ ਗੁਜਰਾਤ ਦੌਰੇ 'ਤੇ ਹਨ। PM ਮਦੋਈ ਨੇ ਗਾਂਧੀਨਗਰ ਵਿੱਚ ਮਿਸ਼ਨ ਸਕੂਲ ਆਫ ਐਕਸੀਲੈਂਸ ਦਾ ਉਦਘਾਟਨ ਕੀਤਾ ਗਿਆ ਹੈ। ਇਸ ਦੌਰਾਨ PM ਮੋਦੀ ਸਕੂਲ ਵਿੱਚ ਬੱਚਿਆਂ ਨਾਲ ਕਲਾਸ ਵਿੱਚ ਬੈਠੇ ਹੋਏ ਨਜ਼ਰ ਆਏ। ਜਦੋ PM ਮੋਦੀ ਸਕੂਲ ਪਹੁੰਚੇ ਤਾਂ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਦੌਰਾਨ PM ਮੋਦੀ ਨੇ ਕਿਹਾ ਹੁਣ ਸਿੱਖਿਆ ਪ੍ਰਣਾਲੀ ਸਮਾਟਰ ਹੋ ਗਈ ਹੈ। 20 ਸਾਲ ਪਹਿਲਾ 100 ਚੋ 20 ਬੱਚੇ ਸਕੂਲ ਨਹੀਂ ਜਾਂਦੇ ਸੀ। ਸਕੂਲ ਜਾਣ ਵਾਲੇ ਕਈ ਬੱਚਿਆਂ ਨੇ 5 ਜਮਾਤ ਤੋਂ ਬਾਅਦ ਹੀ ਸਕੂਲ ਛੱਡ ਦਿੱਤਾ ।ਪਹਿਲਾ ਕੁੜੀਆਂ ਨੂੰ ਵੀ ਸਕੂਲ ਨਹੀ ਭੇਜਿਆ ਜਾਂਦਾ ਸੀ ।