by vikramsehajpal
ਮੁੰਬਈ (ਸਾਹਿਬ) - ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਆਸ਼ੀਰਵਾਦ ਦੇਣ ਲਈ ਅੰਬਾਨੀ ਪਰਿਵਾਰ ਨੇ ਇਕ ਸਪੈਸ਼ਲ ਈਵੈਂਟ ਦਾ ਆਯੋਜਨ ਕੀਤਾ ਹੈ, ਜਿਸ ਦਾ ਨਾਂ ਹੈ 'ਸ਼ੁੱਭ ਆਸ਼ੀਰਵਾਦ'। ਰਿਪੋਰਟਾਂ ਦੀ ਮੰਨੀਏ ਤਾਂ ਇਸ ਵਿਚ ਬਾਲੀਵੁੱਡ, ਹਾਲੀਵੁੱਡ ਹਸਤੀਆਂ ਤੋਂ ਲੈ ਕੇ ਕਥਾਵਾਚਕ ਅਤੇ ਰਾਜਨੇਤਾ ਸ਼ਾਮਲ ਹੋਏ। ਨਾਲ ਹੀ ਪੀ.ਐੱਮ. ਮੋਦੀ ਵੀ ਇਸ ਸਮਾਰੋਹ ਦਾ ਹਿੱਸਾ ਬਣੇ। ਦੱਸ ਦਈਏ ਕਿ ਪੀ.ਐੱਮ. ਨਰਿੰਦਰ ਮੋਦੀ ਮੁੰਬਈ 'ਚ ਹਨ।
ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ 'ਸ਼ੁੱਭ ਆਸ਼ੀਰਵਾਦ' ਦਾ ਹਿੱਸਾ ਬਣੇ। ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਨੇ ਪੀ.ਐੱਮ. ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜੋੜੇ ਨੂੰ ਆਸ਼ੀਰਵਾਦ ਦਿੱਤਾ ਅਤੇ ਗੱਲਬਾਤ ਕੀਤੀ। ਨੀਤਾ ਅੰਬਾਨੀ ਅਤੇ ਮੁਕੇਸ਼ ਅੰਬਾਨੀ ਦੋਵੇਂ ਹੀ ਪੀ.ਐੱਮ. ਮੋਦੀ ਦੇ ਸਵਾਗਤ ਲਈ ਗੇਟ 'ਤੇ ਪਹੁੰਚੇ ਸਨ। ਜਦੋਂ ਉਹ ਅੰਦਰ ਆਏ ਤਾਂ ਮੁਕੇਸ਼ ਅੰਬਾਨੀ ਨੇ ਉਨ੍ਹਾਂ ਨੂੰ ਅਨੰਤ ਅਤੇ ਰਾਧਿਕਾ ਦੀ ਰਸਮ ਦਾ ਵੇਰਵਾ ਦਿੱਤਾ।