by vikramsehajpal
ਦਿੱਲੀ(ਦੇਵ ਇੰਦਰਜੀਤ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ 'ਚ 'ਭਿਆਨਕ' ਬੱਸ ਹਾਦਸੇ ਨੂੰ ਲੈ ਕੇ ਮੰਗਲਵਾਰ ਨੂੰ ਸੋਗ ਜਤਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਦਸੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੀਧੀ ਜ਼ਿਲ੍ਹੇ 'ਚ ਸਵੇਰੇ ਇਕ ਬੱਸ ਪੁਲ ਤੋਂ ਹੇਠਾਂ ਡਿੱਗ ਗਈ।''ਹੁਣ ਤੱਕ ਬਾਣਸਾਗਰ ਨਹਿਰ 'ਚੋਂ 37 ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ।''ਜਿਕਰਯੋਗ ਹੈ ਕਿ ਬੱਸ ਨੂੰ ਵੀ ਨਹਿਰ 'ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਇਸ 'ਚ ਹੁਣ ਇਕ ਵੀ ਲਾਸ਼ ਨਹੀਂ ਹੈ।