ਮੋਬਾਈਲ ਗੇਮ: ਇਨ੍ਹੀਂ ਦਿਨੀਂ ਕ੍ਰਿਕਟ ਦਾ ਵਰਲਡ ਕੱਪ ਚੱਲ ਰਿਹਾ ਹੈ। ਤੁਹਾਡੀ ਵੀ ਇੱਛਾ ਹੋਵੇਗੀ ਕਿ ਖੇਡਾਂ ਦੀ ਦੁਨੀਆ 'ਚ ਗੁਆਚ ਜਾਵੋ। ਮੋਬਾਈਲ ਗੇਮਜ਼ ਦੀ ਮਦਦ ਨਾਲ ਤੁਸੀਂ ਆਪਣੀ ਇਹ ਇੱਛਾ ਪੂਰੀ ਕਰ ਸਕਦੇ ਹੋ। ਕ੍ਰਿਕਟ ਤੋਂ ਇਲਾਵਾ ਕਈ ਅਜਿਹੀਆਂ ਗੇਮਜ਼ ਹਨ, ਜੋ ਤੁਹਾਡਾ ਮਨੋਰੰਜਨ ਕਰ ਸਕਦੀਆਂ ਹਨ। ਆਓ, ਜਾਣਦੇ ਹਾਂ ਕੁਝ ਅਜਿਹੀਆਂ ਖੇਡਾਂ ਬਾਰੇ।
ਰੀਅਲ ਕ੍ਰਿਕਟ-19
ਜੇ ਤੁਹਾਨੂੰ ਕ੍ਰਿਕਟ ਖੇਡਣਾ ਪਸੰਦ ਹੈ ਤਾਂ ਇਹ ਖੇਡ ਤੁਹਾਨੂੰ ਬਹੁਤ ਪਸੰਦ ਆਵੇਗੀ। ਇਹ ਮਲਟੀ-ਪਲੇਅਰ ਗੇਮ ਹੈ। ਇਸ ਗੇਮ 'ਚ ਤੁਸੀਂ ਰੀਅਲ ਟਾਈਮ 'ਚ ਦੂਸਰੇ ਖਿਡਾਰੀਆਂ ਨਾਲ ਮੈਚ ਖੇਡ ਸਕਦੇ ਹੋ। ਇਹ ਗੇਮ ਰੀਅਲ ਕ੍ਰਿਕਟ-18 ਦਾ ਅਪਡੇਟ ਵਰਜ਼ਨ ਹੈ। ਜੇ ਤੁਸੀਂ ਇਹ ਗੇਮ ਖੇਡਣੀ ਹੈ ਤਾਂ ਤੁਹਾਨੂੰ ਇਸ ਦੇ ਫੀਚਰਜ਼ ਪਤਾ ਹੋਣੇ ਚਾਹੀਦੇ ਹਨ। ਇਸ ਗੇਮ 'ਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ, ਜਿਵੇਂ ਇਸ ਗੇਮ 'ਚ ਤੁਹਾਨੂੰ ਕਈ ਤਰ੍ਹਾਂ ਦੇ ਗੇਂਦਬਾਜ਼ੀ ਦੇ ਐਕਸ਼ਨ ਦੇਖਣ ਨੂੰ ਮਿਲਣਗੇ। ਇਸ ਗੇਮ ਜ਼ਰੀਏ ਤੁਸੀਂ ਆਨਲਾਈਨ ਆਈਪੀਐੱਲ ਦੇ ਨਾਲ-ਨਾਲ ਟੀ-20 ਲੀਗਜ਼ ਵੀ ਖੇਡ ਸਕਦੇ ਹੋ। ਨਾਲ ਹੀ ਇਸ ਗੇਮ 'ਚ ਤੁਸੀਂ ਟੈਸਟ ਕ੍ਰਿਕਟ ਮੈਚ ਖੇਡਣ ਦਾ ਆਨੰਦ ਵੀ ਲੈ ਸਕਦੇ ਹੋ।
ਫ੍ਰੀ-ਹਿੱਟ ਕ੍ਰਿਕਟ
ਫ੍ਰੀ-ਹਿੱਟ ਕ੍ਰਿਕਟ ਇਕ ਰਣਨੀਤੀ ਵਾਲੀ ਖੇਡ ਹੈ। ਇਸ 'ਚ ਤੁਸੀਂ ਆਈਪੀਐੱਲ ਵਾਂਗ ਆਪਣੀ ਟੀਮ ਬਣਾ ਕੇ ਨਿਲਾਮੀ 'ਚ ਖਿਡਾਰੀ ਖ਼ਰੀਦ ਸਕਦੇ ਹੋ। ਫਿਰ ਆਪਣੀ ਟੀਮ ਨਾਲ ਤੁਸੀਂ ਆਪਣੀ ਲੀਗ ਬਣਾ ਸਕਦੇ ਹੋ ਤੇ ਦੂਸਰਿਆਂ ਦੀ ਲੀਗ 'ਚ ਉਨ੍ਹਾਂ ਨੂੰ ਚੁਣੌਤੀ ਦੇ ਸਕਦੇ ਹੋ। ਇਸ ਫੀਚਰ 'ਚ ਵੀ ਐਨੀਮੇਸ਼ਨ ਦਾ ਬਿਹਤਰ ਇਸਤੇਮਾਲ ਕੀਤਾ ਗਿਆ ਹੈ। ਤੁਸੀਂ ਪਲੇਅ ਸਟੋਰ 'ਤੋਂ ਇਸ ਨੂੰ ਮੁਫ਼ਤ ਡਾਊਨਲੋਡ ਕਰ ਸਕਦੇ ਹੋ।
ਵਰਲਡ ਕ੍ਰਿਕਟ ਚੈਂਪੀਅਨਸ਼ਿਪ
ਇਹ ਕਾਫ਼ੀ ਕਮਾਲ ਦੀ ਕ੍ਰਿਕਟ ਗੇਮ ਹੈ। ਇਸ 'ਚ ਤੁਹਾਨੂੰ ਨਵੇਂ ਅਪਡੇਟ ਵੀ ਮਿਲਣਗੇ। ਇਸ ਗੇਮ ਨੂੰ ਕ੍ਰਿਕਟ ਦੇ ਫੈਨਜ਼ ਲਈ ਬਣਾਇਆ ਗਿਆ ਹੈ। ਇਸ 'ਚ ਕਈ ਅਪਡੇਟ, ਜਿਵੇਂ ਡੀਆਰਐੱਸ, ਨਵੇਂ ਸਟੇਡੀਅਮ ਤੇ ਦੂਸਰੇ ਕੰਟਰੋਲ ਦੇ ਬਦਲ ਵੀ ਸ਼ਾਮਿਲ ਹਨ। ਇਸ ਗੇਮ 'ਚ 40 ਤੋਂ ਜ਼ਿਆਦਾ ਕੈਮਰਾ ਐਂਗਲ, ਚਾਰ ਟੂਰਨਾਮੈਂਟ ਤੇ ਚੈਲਿੰਜ ਪੂਰਾ ਕਰਨ ਲਈ ਦੋਸਤਾਂ ਨਾਲ ਗਰੱਪ ਬਣਾਉਣ ਵਰਗੇ ਫੀਚਰ ਹਨ। ਖ਼ਾਸ ਗੱਲ ਇਹ ਹੈ ਕਿ ਇਸ ਦੀ ਮਦਦ ਨਾਲ ਤੁਸੀਂ ਵਰਲਡ ਕ੍ਰਿਕਟ ਟੂਰਨਾਮੈਂਟ ਜਿਹੀਆਂ ਸੀਰੀਜ਼ ਵੀ ਖੇਡ ਸਕਦੇ ਹੋ।
ਰੇਸ ਆਈ-ਓ
ਇਹ ਇਕ ਰੇਸਿੰਗ ਗੇਮ ਹੈ। ਰੇਸ ਆਈ-ਓ 'ਚ ਤੁਸੀਂ ਤੁਹਾਨੂੰ ਦੂਸਰੇ ਲੋਕਾਂ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਇਸ ਗੇਮ ਜ਼ਰੀਏ ਤੁਸੀਂ ਦੁਨੀਆ ਭਰ ਦੇ ਲੋਕਾਂ ਨਾਲ ਰੇਸਿੰਗ ਕਰ ਸਕਦੇ ਹੋ। ਇਸ ਗੇਮ ਖ਼ਾਸ ਗੱਲ ਇਹ ਹੈ ਕਿ ਤੁਸੀਂ ਇਸ 'ਚ ਅਲੱਗ-ਅਲੱਗ ਤਰ੍ਹਾਂ ਦੇ ਜੰਪ ਵੀ ਲਗਾ ਸਕਦੇ ਹੋ। ਇਸ ਨੂੰ ਵੀ ਗੂਗਲ ਪਲੇਅ ਸਟੋਰ ਤੋਂ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਅਨਬਲਾਕ-ਮੀ
ਇਹ ਇਕ ਪਜ਼ਲ ਗੇਮ ਹੈ, ਜਿਸ ਨੂੰ ਆਨਲਾਈਨ ਤੇ ਆਫਲਾਈਨ ਦੋਵੇਂ ਤਰ੍ਹਾਂ ਖੇਡਿਆ ਜਾ ਸਕਦਾ ਹੈ। ਜੇ ਤੁਸੀਂ ਆਫਲਾਈਨ ਖੇਡ ਰਹੇ ਹੋ ਤਾਂ ਤੁਹਾਡੀ ਗੇਮ ਆਨਲਾਈਨ ਸਿੰਕ ਹੋ ਜਾਵੇਗੀ। ਇਸ 'ਚ 18,000 ਤੋਂ ਜ਼ਿਆਦਾ ਪਜ਼ਲਜ਼ ਮੌਜੂਦ ਹਨ। ਇਸ 'ਚ ਤੁਸੀਂ ਡਿਫਰੈਂਟ ਮੋਡ ਆਫ ਪਲੇਅ ਚੁਣ ਸਕਦੇ ਹੋ, ਜਿਵੇਂ ਰਿਲੈਕਸ, ਚੈਲਿੰਜ, ਮਲਟੀ ਪਲੇਅਰ ਜਾਂ ਡੇਲੀ ਆਦਿ 'ਚੋਂ ਇਕ ਮੋਡ ਚੁਣ ਸਕਦੇ ਹੋ।
ਡ੍ਰਾ ਡਰਾਈਵਿੰਗ
ਇਹ ਵੀ ਇਕ ਰੇਸਿੰਗ ਗੇਮ ਹੈ। ਇਸ ਗੇਮ ਨੂੰ ਐੱਸਯੂਡੀ ਇੰਕ ਕੰਪਨੀ ਨੇ ਬਣਾਇਆ ਹੈ। ਇਸ 'ਚ ਜੇ ਤੁਸੀਂ ਮਲਟੀ ਪਲੇਅਰ ਖੇਡਣਾ ਚਾਹੁੰਦੇ ਹੋ ਤਾਂ ਤੁਹਾਨੂੰ ਜੀ-ਮੇਲ ਅਕਾਊਂਟ ਨਾਲ ਸਾਈਨ ਕਰਨਾ ਪਵੇਗਾ। ਜੇ ਤੁਸੀਂ ਮਲਟੀ-ਪਲੇਅਰ ਗੇਮ 'ਚ ਜਿੱਤ ਜਾਂਦੇ ਹੋ ਤਾਂ ਇਹ ਪੁਆਇੰਟ ਕੁਆਇਨ ਦਿੰਦਾ ਹੈ। ਇਸ ਗੇਮ ਦੀ ਸਭ ਤੋਂ ਖ਼ਾਸ ਗੱਲ ਹੈ ਕਿ ਜੇ ਤੁਸੀਂ ਗੇਮ ਖੇਡਣਾ ਬੰਦ ਕਰ ਦਿੰਦੇ ਹੋ ਤਾਂ ਜਿੱਥੋਂ ਤੁਸੀਂ ਗੇਮ ਛੱਡੀ ਹੁੰਦੀ ਹੈ, ਗੇਮ ਦੁਬਾਰਾ ਉੱਥੋਂ ਹੀ ਸ਼ੁਰੂ ਹੋਵੇਗੀ।
ਸਨੋਅ ਡ੍ਰਿਫਟ
ਇਸ ਗੇਮ 'ਚ ਖਿਡਾਰੀ ਨੇ ਆਪਣੀ ਕਾਰ ਨਾਲ ਬਰਫ਼ ਨੂੰ ਹਟਾਉਣਾ ਹੁੰਦਾ ਹੈ। ਇਸ ਗੇਮ 'ਚ ਕੁਝ ਟਰਬੋ ਆਧਾਰਿਤ ਵਾਹਨ ਜੋੜੇ ਗਏ ਹਨ। ਕੁਝ ਲੈਵਲਜ਼ ਤੋਂ ਬਾਅਦ ਖਿਡਾਰੀ ਨੂੰ ਇਕ ਸਪੈਸ਼ਲ ਲੈਵਲ ਪਾਰ ਕਰਨਾ ਹੁੰਦਾ ਹੈ। ਤੁਸੀਂ ਇਸ ਐਪ ਨੂੰ ਵੀ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।