ਚੀਨ ‘ਚ ਜਹਾਜ਼ ਹਾਦਸਾ: 20 ਘੰਟੇ ਬਾਅਦ ਵੀ ਨਹੀਂ ਮਿਲਿਆ ਕੋਈ ਜ਼ਿੰਦਾ, 132 ਲੋਕ ਸੀ ਸਵਾਰ

by jaskamal

ਨਿਊਜ਼ ਡੈਸਕ : ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਚਾਈਨਾ ਈਸਟਰਨ ਏਅਰਲਾਈਨਜ਼ ਦਾ ਇਹ ਬੋਇੰਗ 737 ਜਹਾਜ਼ ਸੋਮਵਾਰ ਦੁਪਹਿਰ ਨੂੰ ਗੁਆਂਗਸੀ 'ਚ ਹਾਦਸਾਗ੍ਰਸਤ ਹੋ ਗਿਆ। ਇਹ ਕੁਨਮਿੰਗ ਤੋਂ ਰਵਾਨਾ ਹੋਇਆ ਤੇ ਉਦਯੋਗਿਕ ਸ਼ਹਿਰ ਗੁਆਂਗਜ਼ੂ ਵੱਲ ਜਾ ਰਿਹਾ ਸੀ। ਚੀਨ 'ਚ ਸੋਮਵਾਰ ਨੂੰ ਹੋਏ ਵੱਡੇ ਜਹਾਜ਼ ਹਾਦਸੇ ਦੇ 20 ਘੰਟੇ ਬਾਅਦ ਕੋਈ ਵੀ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਜ਼ਿੰਦਾ ਨਹੀਂ ਮਿਲਿਆ ਹੈ। ਦੇਸ਼ 'ਚ ਇਕ ਦਹਾਕੇ ਦੇ ਇਸ ਸਭ ਤੋਂ ਭਿਆਨਕ ਜਹਾਜ਼ ਹਾਦਸੇ 'ਚ ਹੁਣ ਕਿਸੇ ਦੇ ਵੀ ਜਿਊਂਦੇ ਬਚਣ ਦੀ ਉਮੀਦ ਬਹੁਤ ਘੱਟ ਹੈ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਚਾਈਨਾ ਈਸਟਰਨ ਏਅਰਲਾਈਨਜ਼ ਦਾ ਇਹ ਬੋਇੰਗ 737-800 ਜਹਾਜ਼ ਸੋਮਵਾਰ ਦੁਪਹਿਰ ਗੁਆਂਗਸੀ 'ਚ ਹਾਦਸਾਗ੍ਰਸਤ ਹੋ ਗਿਆ। ਇਹ ਕੁਨਮਿੰਗ ਤੋਂ ਰਵਾਨਾ ਹੋਇਆ ਤੇ ਉਦਯੋਗਿਕ ਸ਼ਹਿਰ ਗੁਆਂਗਜ਼ੂ ਵੱਲ ਜਾ ਰਿਹਾ ਸੀ।

ਫਲਾਈਟ ਰਡਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਜਹਾਜ਼ ਨੇ ਸਥਾਨਕ ਸਮੇਂ ਅਨੁਸਾਰ ਦੁਪਹਿਰ 1:11 ਵਜੇ ਕੁਨਮਿੰਗ ਹਵਾਈ ਅੱਡੇ ਤੋਂ ਉਡਾਣ ਭਰੀ। ਇਹ ਦੁਪਹਿਰ 2:20 'ਤੇ 29,100 ਫੁੱਟ ਦੀ ਉਚਾਈ 'ਤੇ ਉੱਡ ਰਿਹਾ ਸੀ। ਕਰੀਬ 2.20 ਵਜੇ ਸੰਪਰਕ ਟੁੱਟ ਗਿਆ। ਚੀਨੀ ਰਾਹਤ ਅਤੇ ਬਚਾਅ ਟੀਮਾਂ ਘਟਨਾ ਵਾਲੀ ਥਾਂ 'ਤੇ ਪਹੁੰਚ ਗਈਆਂ ਹਨ। ਚੀਨ ਦੇ ਰਾਜ ਪ੍ਰਸਾਰਕ ਸੀਸੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ, ਜਹਾਜ਼ ਵਿੱਚ ਸਵਾਰ 132 ਲੋਕਾਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਮਿਲਿਆ ਹੈ। ਇਹ ਚੀਨ ਵਿੱਚ ਤਕਰੀਬਨ ਇੱਕ ਦਹਾਕੇ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਤ੍ਰਾਸਦੀ ਹੈ।

https://twitter.com/XHNews/status/1506080459880497155?ref_src=twsrc%5Etfw%7Ctwcamp%5Etweetembed%7Ctwterm%5E1506080459880497155%7Ctwgr%5E%7Ctwcon%5Es1_&ref_url=https%3A%2F%2Fwww.amarujala.com%2Fworld%2Fplane-crash-in-china-no-one-was-found-alive-even-after-20-hours-132-people-were-on-board-nasa-took-pictures-of-the-fire