ਪਿਟਬੁਲ ਨੇ ਦੋ ਭੈਣਾਂ ਨੂੰ ਨੋਚ ਨੋਚ ਕੀਤਾ ਲਹੂ ਲੁਹਾਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਵਿੱਚ ਰੱਖੀ ਪਿਟਬੁਲ ਕੁੱਤੀ ਨੇ 2 ਭੈਣਾਂ ਨੂੰ ਬੁਰੀ ਤਰਾਂ ਨਾਲ ਨੋਚ ਨੋਚ ਕੇ ਖਾ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਵੇ ਭੈਣਾਂ ਦੇ ਕੁੜੀ ਨੇ ਡੂੰਘੇ ਜਖਮ ਕਰ ਦਿੱਤੇ ਹਨ। ਉਨ੍ਹਾਂ ਦੀ ਚੀਖਾ ਨੂੰ ਸੁਣ ਕੇ ਲੋਕਾਂ ਨੇ ਕੁੱਤੀ ਦੇ ਡੰਡੇ ਮਾਰ ਮਾਰ ਕੇ ਕੁੜੀਆਂ ਨੂੰ ਬਚਾਇਆ , ਕੁੱਤੀ ਨੂੰ ਡੰਡੇ ਦਾ ਡਰਾਵਾ ਦੇ ਕੇ ਕਮਰੇ ਵਿੱਚ ਉਸ ਨੂੰ ਬੰਦ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਕਿਰਨ ਪੁੱਤਰੀ ਜਸਬੀਰ ਚੰਦਰ ਵਾਸੀ ਕਨੀਆਵਾਲੀ ਤੇ ਉਸ ਦੀ ਭੈਣ ਸ਼ਬਨਮ ਜੋ ਕਿ ਨਿੱਜੀ ਹਸਪਤਾਲ ਵਿੱਚ ਕੰਮ ਕਰਦਿਆਂ ਹਨ ਤੇ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਕੁੱਤੀ ਦਿੱਤੀ ਸੀ। ਲੋਕਾਂ ਦਾ ਕਹਿਣਾ ਹੈ ਕਿ ਕਿਰਨ ਸੀ ਮਾਂ ਦੀ ਮੌਤ ਤੋਂ ਬਾਅਦ ਉਸ ਦੇ ਪਿਤਾ ਵੀ ਬਿਮਾਰ ਰਹਿੰਦੇ ਹਨ।

ਉਸ ਲਈ ਉਨ੍ਹਾਂ ਦੀ ਦੋਨਾਂ ਕੁੜੀਆਂ ਨੇ ਘਰ ਦੀ ਸੁਰੱਖਿਆ ਦੀ ਚਿੰਤਾ ਵਿੱਚ ਪਿਟਬੁਲ ਕੁੱਤੀ ਲਿਆਂਦੀ ਸੀ ਜਦੋ ਕੁੜੀ ਉਸ ਨੂੰ ਦੁੱਧ ਪਿਲਾਉਣ ਗਈ ਤਾਂ ਉਸ ਨੇ ਦੋਨਾਂ 'ਤੇ ਹਮਲਾ ਕਰ ਦਿੱਤਾ। ਜਿਸ ਨਾਲ ਉਹ ਬੁਰੀ ਤਰਾਂ ਜਖ਼ਮੀ ਹੋ ਗਿਆ ਸੀ। ਦੱਸ ਦਈਏ ਕਿ ਡਾਕਟਰਾਂ ਦਾ ਕਹਿਣਾ ਹੈ ਕਿ ਦੋਨਾਂ ਭੈਣਾਂ ਦੀ ਜਾਨ ਖਤਰਾ ਵਿੱਚ ਹੈ। ਐਸ. ਐਚ. ਓ ਰਾਜੇਸ਼ ਸ਼ਰਮਾ ਨੂੰ ਮੌਕੇ ਤੇ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਡਾਕਟਰਾਂ ਵਲੋਂ ਦੋਨਾਂ ਦਾ ਇਲਾਜ ਚਲ ਰਿਹਾ ਹੈ।