ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੇ ਅੰਬਾਲਾ ਛਾਉਣੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ 4 ਸਾਲਾ ਮਾਸੂਮ ਬੱਚੀ 'ਤੇ ਪਿਟਬੁਲ ਕੁੱਤੇ ਨੇ ਹਮਲਾ ਕਰ ਦਿੱਤਾ। ਕੁੱਤੇ ਦੇ ਹਮਲੇ ਕਾਰਨ ਬੱਚੀ ਦੇ ਸਰੀਰ 'ਤੇ ਕੱਟੇ ਦੇ ਕਈ ਨਿਸ਼ਾਨ ਹਨ । ਦੱਸਿਆ ਜਾ ਰਿਹਾ ਇਹ ਸਾਰੀ ਘਟਨਾ CCTV ਕੈਮਰੇ 'ਚ ਕੈਦ ਹੋ ਗਈ ।ਜਾਣਕਾਰੀ ਅਨੁਸਾਰ ਕੁੜੀ ਇੱਕਲੀ ਹੀ ਗਲੀ 'ਚੋ ਨਿਕਲ ਰਹੀ ਸੀ ਤਾਂ ਗੁਆਂਢੀਆਂ ਦੀ ਕੁੜੀ ਪਿਟਬੁਲ ਕੁੱਤੇ ਨੂੰ ਲੈ ਕੇ ਉੱਥੇ ਘੁੰਮ ਰਹੀ ਸੀ। ਇਸ ਦੌਰਾਨ ਕੁੱਤੇ ਨੇ ਅਚਾਨਕ ਬੱਚੀ 'ਤੇ ਹਮਲਾ ਕਰ ਦਿੱਤਾ ।
ਜਿਸ ਤੋਂ ਬਾਅਦ ਉੱਥੇ ਮੌਜੂਦ ਹੋਰ ਵੀ ਕੁੱਤੇ ਉਸ ਦੇ ਕੋਲ ਆ ਗਏ। ਮੌਕੇ 'ਤੇ ਮੌਜੂਦ ਰਾਹਗੀਰਾਂ ਨੇ ਕਿਸੇ ਤਰ੍ਹਾਂ ਬੱਚੀ ਦੀ ਜਾਨ ਬਚਾਈ । ਜਖ਼ਮੀ ਕੁੜੀ ਦੇ ਪਿਤਾ ਨੇ ਗੁੱਸਾ ਜ਼ਾਹਿਰ ਕਰਦੇ ਸਖ਼ਤ ਕਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗੁਆਂਢ ਵਿੱਚ ਰਹਿਣ ਵਾਲੀ ਅੰਜੂ ਨੇ ਆਪਣੇ ਘਰ 'ਚ ਕਈ ਕੁੱਤੇ ਰੱਖੇ ਹੋਏ ਹਨ,ਜਿਨ੍ਹਾਂ ਦਾ ਉਹ ਕਾਰੋਬਾਰ ਕਰਦੀ ਹੈ ।ਫਿਲਹਾਲ ਪੁਲਿਸ ਨੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕੁੱਤੇ ਦਾ ਮਾਲਕ ਘਰੋਂ ਫਰਾਰ ਹੈ ਪਰ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।