ਪਿਕੰਗੀਕਮ ਵਿਚ ਜੰਗਲੀ ਅੱਗ ਘਟਣ ਤੋ ਬਾਅਦ ਮਿਲਟਰੀ ਸਹਾਇਤਾ ਹਟਾਈ

by

ਪਿਕੰਗੀਕਮ , 8  ਜੂਨ,ਰਣਜੀਤ ਕੌਰ (ਐੱਨ ਆਰ ਆਈ ਮੀਡੀਆ)

ਕੈਨੇਡੀਅਨ ਹਥਿਆਰਬੰਦ ਫੌਜਾ ਨੇ ਕਿਹਾ ਕਿ ਪਿਕੰਗੀਕਮ ਵਿੱਚ ਜੰਗਲੀ ਅੱਗ ਘਟਣ ਤੋ ਬਾਅਦ ਉਥੋਂ ਮਿਲਿਟ੍ਰੀ ਸਹਾਇਤਾ ਹਟਾ ਲਈ ਹੈ , ਦੂਜੇ ਲੈਫਟੀਨੈਂਟ ਕ੍ਰਿਸਟੋਫਰ ਦੁਬੇ ਨੇ ਇਕ ਬਿਆਨ ਵਿਚ ਕਿਹਾ ਕਿ ਪਿਕੁੰਗੀਕੁਮ ਫਸਟ ਨੇਸ਼ਣ ਵਿਚ ਪਿਛਲੇ 48 ਘੰਟਿਆ ਵਿਚ ਮਿਲਿਟ੍ਰੀ ਸਹਾਇਤਾ ਦੀ ਜਰੂਰਤ ਖਤਮ ਹੋ ਗਈ ਹੈ ,ਉਨਾਂ ਦਸਿਆ ਕਿ ਹਥਿਆਰਬੰਦ ਫੌਜ ਨੇ ਕਮਿਊਨਿਟੀ ਵਿਚੋਂ 1700 ਤੋ ਜਿਆਦਾ ਲੋਕਾਂ ਨੂੰ ਬਚਾਇਆ ਹੈ ਅਤੇ ਬਚਾਏ ਹੋਏ ਲੋਕਾਂ ਨੂੰ ਮੈਨੀਟੋਬਾ ਅਤੇ ਓਨਟਾਰੀਓ ਸਹਿਰਾ ਵਿਚ ਪਹੁੰਚਾਇਆ ਹੈ।


ਇਹ ਅੱਗ ਪਿਛਲੇ ਬੁੱਧਵਾਰ ਨੂੰ ਸ਼ੁਰੂ ਹੋਈ ਸੀ ਅਤੇ ਇਕ ਮਿਲਿਟ੍ਰੀ ਬੁਲਾਰੇ ਦੇ ਅਨੁਸਾਰ ਸੋਮਵਾਰ ਤਕ ਇਹ ਅੱਗ 38 ਸਕੇਅਰ ਕਿਲੋਮੀਟਰ ਤਕ ਫੈਲ ਗਈ ਸੀ।

ਬੁੱਧਵਾਰ ਨੂੰ ਵਾਤਾਵਰਨ ਕੈਨੇਡਾ ਵਲੋਂ ਪਿਕੂੰਗਿਕਮ ਇਲਾਕੇ ਵਿਚ ਖਾਸ ਹਵਾ ਦੀ ਗੁਣਵਤਾ ਵਾਲੀ ਸਟੇਟਮੈਂਟ ਪ੍ਰਭਾਵ ਵਿੱਚ ਰਹੇਗੀ ਅਤੇ ਉਹਨਾਂ ਨੇ ਚੇਤਾਵਨੀ ਦਿਤੀ ਕਿ ਜੰਗਲੀ ਅੱਗ ਦੇ ਧੂਏਂ ਕਾਰਨ ਹਵਾ ਪ੍ਰਦੂਸ਼ਣ ਦਾ ਲੈਵਲ ਉੱਚ ਰਹੇਗਾ।