ਵਾਸ਼ਿੰਗਟਨ,18 ਮਈ , ਰਣਜੀਤ ਕੌਰ ( NRI MEDIA )
ਗੇਮ ਆਫ ਥਰੋਨਜ਼' ਦਾ 8ਵਾਂ ਤੇ ਆਖਰੀ ਸੀਜ਼ਨ ਆਪਣੇ ਅੰਤ ਵੱਲ ਵਧ ਰਿਹਾ ਹੈ ਤੇ ਪਿਛਲੇ ਕਈ ਹਫ਼ਤਿਆਂ ਤੋਂ ਪ੍ਰੰਸ਼ਸਕਾ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਐਤਵਾਰ ਨੂੰ ਪ੍ਰਸਾਰਿਤ ਹੋਣ ਜਾ ਰਹੇ ਆਖਰੀ ਐਪੀਸੋਡ ਨੇ ਦਰਸ਼ਕਾਂ ਅਤੇ ਟੈਲੀਵਿਜ਼ਨ ਦੇ ਆਲੋਚਕਾਂ ਨੂੰ ਨਿਰਾਸ਼ ਕਰ ਦਿੱਤਾ ਹੈ , ਉਨਾਂ ਕਿਹਾ ਕਿ ਸ਼ੋ ਦੇ ਅਹਿਮ ਕਿਰਦਾਰ ਦਾ ਵਿਵਹਾਰ ਕਹਾਣੀ ਤੋ ਇਕ ਦਮ ਹਟਕੇ ਹੈ ,ਡਾਇਲਨ ਡੀ. ਨਾਮ ਦੇ ਵਿਅਕਤੀ ਨੇ ਵਧੀਆ ਲੇਖਕਾ ਨਾਲ ਪੂਰੇ ਸੀਜ਼ਨ ਨੂੰ ਦੁਬਾਰਾ ਬਣਾਉਣ ਲਈ ਚੇਂਜ. ਓ ਆਰ ਜੀ ਤੇ ਪਟੀਸ਼ਨ ਸ਼ੁਰੂ ਕਰ ਦਿੱਤੀ ਹੈ , ਇਸ ਵਿਚ ਲਿਖਿਆ ਗਿਆ ਕਿ ਸ਼ੋ ਦੇ ਲੇਖਕਾ ਡੇਵਿਡ ਵੈਨੀਆਫ ਅਤੇ ਡਿ. ਬੀ. ਵੇਜ਼ ਨੇ ਆਪਣੇ ਆਪ ਨੂੰ ਬੇਬੁਨਿਆਦ ਲੇਖਕਾ ਵਜੋਂ ਸਾਬਿਤ ਕੀਤਾ ਹੈ ਇਹ ਸੀਰੀਜ਼ ਇਕ ਵਧੀਆ ਅੰਤ ਦੀ ਹੱਕਦਾਰ ਹੈ।
ਪਟੀਸ਼ਨ ਵਿੱਚ 500,000 ਤਕ ਦਸਤਖਤ ਮੌਜੂਦ ਹਨ ਜੋ ਕਿ ਸ਼ੁਰੂਆਤ ਵਿਚ 35000 ਸਨ ਤੇ ਹੁਣ ਇਨ੍ਹਾਂ ਦਾ ਟਾਰਗੇਟ ਇਕ ਮਿਲੀਅਨ ਦਾ ਹੈ , ਸ਼ੋ ਨਾਲ ਲੰਬੇ ਸਮੇਂ ਤੋ ਜੁੜੇ ਕਈ ਕਲਾਕਾਰ ਵੀ ਇਸ ਤੋ ਖੁਸ਼ ਨਹੀ ਹਨ , ਅਭਿਨੇਤਾ ਕੋਣਲੇਥ ਹਿੱਲ ਜੋਂ ਕਿ ਇਸ ਵਿਚ ਲਾਰਡ ਵੈਰਿਜ਼ ਦੀ ਭੂਮਿਕਾ ਵਿਚ ਸਨ ਓਹਨਾ ਕਿਹਾ ਕਿ ਗੇਮ ਆਫ ਥਰੋਨਜ਼ ਦੇ ਪਿਛਲੇ ਕੁਝ ਸੀਜ਼ਨ ਮੇਰੇ ਮਨਪਸੰਦ ਨਹੀਂ ਹਨ ਪਰ ਅਕਸਰ ਬਹੁਤੇ ਕਲਾਕਾਰਾਂ ਵਾਲੇ ਸ਼ੋ ਵਿਚ ਅਜਿਹਾ ਹੁੰਦਾ ਹੈ।
ਉਨਾਂ ਅੱਗੇ ਕਿਹਾ ਕਿ ਇਹ ਪਹਿਲੀ ਵਾਰੀ ਨਹੀਂ ਹੈ ਜਦੋਂ ਪ੍ਰਸ਼ੰਸਕਾਂ ਨੇ ਟੈਲੀਵਿਜ਼ਨ ਸ਼ੋ ਵਿਚ ਜਾ ਫ਼ਿਲਮਾਂ ਵਿਚ ਕੁਝ ਬਦਲਣ ਜਾ ਠੀਕ ਕਰਨ ਲਈ ਕਿਹਾ ਹੋਵੇ , ਦਿਸੰਬਰ 2017 ਵਿਚ ਜਦੋਂ ਸਟਾਰ ਵਾਰਜ਼ ਦੀ 'ਲਾਸਟ ਜੈਦਾਈ' ਰਿਲੀਜ ਕੀਤੀ ਗਈ ਸੀ ਤਾਂ ਉਸਨੂੰ ਵੀ ਫ੍ਰਾਂਚਾਈਜ਼ ਵਿਚੋਂ ਹਟਾਉਣ ਲਈ ਪਟੀਸ਼ਨ ਜਾਰੀ ਕੀਤੀ ਗਈ ਸੀ ਹਾਲਾਂਕਿ ਇਹ ਅਸੰਭਵ ਹੈ ਕਿ ਐੱਚ. ਬੀ. ਓ. ਇਸ ਬੇਨਤੀ ਬਾਰੇ ਕੋਈ ਵਿਚਾਰ ਵੀ ਕਰੇਗਾ ਕਿਉਂਕਿ ਸ਼ੋ ਦਾ ਅੰਤਿਮ ਐਪਿਸੋਡ ਐਤਵਾਰ ਨੂੰ ਪ੍ਰਸਾਰਿਤ ਹੋ ਰਿਹਾ ਹੈ ਅਤੇ ਇਸਦਾ ਕਿਸੇ ਨੂੰ ਕੋਈ ਅੰਦਾਜਾ ਵੀ ਨਹੀਂ ਹੈ ਕਿ ਬਾਅਦ ਵਿੱਚ ਕੀ ਹੋਵੇਗਾ।