ਓਂਟਾਰੀਓ ਡੈਸਕ (Vikram Sehajpal) : ਪਬਲਿਕ ਵਰਕਸ ਸਟਾਫ਼ ਵੱਲੋਂ ਵਧਦੀ ਲਾਗਤ ਦੇ ਮੱਦੇਨਜ਼ਰ ਫ਼ੀਸ ਵਧਾਉਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਇਸ ਬਾਰੇ ਅੰਤਮ ਫ਼ੈਸਲਾ ਵੀਰਵਾਰ ਨੂੰ ਹੋਣ ਵਾਲੀ ਵੇਸਟ ਮੈਨੇਜਮੈਂਟ ਸਟ੍ਰੈਟੇਜਿਕ ਐਡਵਾਇਜ਼ਰੀ ਦੀ ਮੀਟਿੰਗ ਦੌਰਾਨ ਲਿਆ ਜਾਵੇਗਾ। ਬਰੈਂਪਟਨ ਗਾਰਡੀਅਨ ਦੀ ਰਿਪੋਰਟ ਮੁਤਾਬਕ ਕਮਿਊਨਿਟੀ ਰੀਸਾਇਕਲਿੰਗ ਸੈਂਟਰ ਦੀ ਘੱਟੋ-ਘੱਟ ਫ਼ੀਸ 5 ਡਾਲਰ ਤੋਂ ਵਧਾ ਕੇ 10 ਡਾਲਰ ਕੀਤੀ ਜਾ ਰਹੀ ਹੈ ਜਦਕਿ ਪ੍ਰਤੀ ਟਨ ਕੂੜੇ ਦੇ ਹਿਸਾਬ ਨਾਲ 100 ਡਾਲਰ ਫ਼ੀਸ ਨੂੰ ਵਧਾ ਕੇ 125 ਡਾਲਰ ਕੀਤਾ ਜਾ ਰਿਹਾ ਹੈ।
ਇਸੇ ਤਰਾਂ ਗਾਰਬੇਜ ਬੈਗ ਟੈਗਜ਼ ਲਈ ਫ਼ੀਸ ਇਕ ਡਾਲਰ ਪ੍ਰਤੀ ਟੈਗ ਤੋਂ ਵਧਾ ਕੇ 3 ਡਾਲਰ ਪ੍ਰਤੀ ਟੈਗ ਕੀਤੀ ਜਾ ਰਹੀ ਹੈ। ਐਗਰੀਕਲਚਰ ਕੰਪੋਸਟ ਦੇ ਮਾਮਲੇ ਵਿਚ 5 ਡਾਲਰ ਪ੍ਰਤੀ ਟਨ ਵਾਲੀ ਫ਼ੀਸ ਵਧਾ ਕੇ 10 ਡਾਲਰ ਪ੍ਰਤੀ ਟਨ ਕਰ ਦਿਤੀ ਜਾਵੇਗੀ। ਦੂਜੇ ਪਾਸੇ ਕੈਲੇਡਨ ਵਿਚ ਮੁਆਫ਼ ਕੀਤੀ ਗਈ ਯਾਰਡ ਵੇਸਟ ਫ਼ੀਸ ਨੂੰ ਸ਼ਹਿਰੀ ਇਲਾਕਿਆਂ ਵਿਚ ਪੂਰਨ ਤੌਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਜਦਕਿ ਪੇਂਡੂ ਇਲਾਕਿਆਂ ਵਿਚ 150 ਕਿਲੋਗ੍ਰਾਮ ਕੂੜਾ ਹੋਣ 'ਤੇ ਫ਼ੀਸ ਵਸੂਲ ਕੀਤੀ ਜਾਵੇਗੀ।