by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਲੋਕਾਂ ਨੂੰ ਗਰਮੀ ਨੂੰ ਰਾਹਤ ਮਿਲ ਰਹੀ ਹੈ ,ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਕਈ ਇਲਾਕਿਆਂ 'ਚ ਅਗਲੇ 3 ਦਿਨਾਂ ਤੱਕ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕੱਲ੍ਹ ਦੀ ਜਲੰਧਰ ,ਅੰਮ੍ਰਿਤਸਰ ,ਮੋਗਾ ਸਮੇਤ ਹੋਰ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਦੀਆਂ ਰਹੀਆਂ ਪਰ ਸ਼ਾਮ ਦੇ ਸਮੇ ਮੌਸਮ ਨੇ ਕਰਵਟ ਲੈ ਲਈ। ਤੇਜ਼ ਹਵਾਵਾਂ ਦੇ ਨਾਲ ਸ਼ਾਮ ਨੂੰ ਬਾਰਿਸ਼ ਵੀ ਹੋਈ।
ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਬਦਲੇ ਮੌਸਮ ਕਾਰਨ 4 ਡਿਗਰੀ ਤੱਕ ਤਾਪਮਾਨ 'ਚ ਗਿਰਾਵਟ ਦਰਜ਼ ਕੀਤੀ ਗਈ । ਬੀਤੀ ਦਿਨੀਂ ਪਹਾੜੀ ਇਲਾਕਿਆਂ 'ਚ ਕਾਫੀ ਬਰਫ਼ਬਾਰੀ ਹੋਈ ਤੇ ਕਾਂਗੜਾ 'ਚ ਤੇਜ਼ ਹਵਾਵਾਂ ਤੇ ਗੜ੍ਹੇ ਪੈਣ ਨਾਲ ਭਾਰੀ ਬਾਰਿਸ਼ ਵੀ ਹੋਈ । ਖੇਤੀਬਾੜੀ ਵਿਭਾਗ ਅਨੁਸਾਰ ਜੇਕਰ ਬਾਰਿਸ਼ ਕੁਝ ਦਿਨ ਅਜਿਹੀ ਹੀ ਹੁੰਦੀ ਰਹੀ ਤਾਂ ਕਿਸਾਨਾਂ ਦੀ ਫਸਲ ਨੂੰ ਕਾਫੀ ਫਾਇਦਾ ਹੋਵੇਗਾ ।