by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਤੇ ਹਰਿਆਣਾ 'ਚ ਮਾਨਸੂਨ ਆਪਣਾ ਜਲਵਾ ਦਿਖਾ ਸਕਦੀ ਹੈ ਤੇ ਬਾਰਿਸ਼ ਦੇ ਨਵੇਂ ਰਿਕਾਰਡ ਬਣ ਸਕਦੇ ਹਨ। ਮੌਸਮ ਵਿਭਾਗ ਵੱਲੋਂ ਵੀ ਦੱਸਿਆ ਗਿਆ ਸੀ ਕਿ ਪੰਜਾਬ ’ਚ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਮੀਂਹ ਕਾਰਨ ਮੌਸਮ ਕਾਫੀ ਸੁਹਾਵਣਾ ਹੋ ਗਿਆ । ਕਾਫੀ ਦਿਨਾਂ ਤੋਂ ਲਗਾਤਾਰ ਗਰਮੀ ਪੈ ਰਹੀ ਸੀ ਤੇ ਲੋਕ ਗਰਮੀ ਕਾਰਨ ਕਾਫੀ ਬੇਹਾਲ ਮਹਿਸੂਸ ਕਰ ਰਹੇ ਸਨ। ਮੀਂਹ ਪੈਣ ਨਾਲ ਜਿੱਥੇ ਮੌਸਮ ਠੰਡਾ ਹੋ ਗਿਆ।
ਪੰਜਾਬ 'ਚ 3 ਜੁਲਾਈ ਤੱਕ ਨਵਾਂਸ਼ਹਿਰ 'ਚ 114.1, ਅੰਮ੍ਰਿਤਸਰ ਵਿਚ 41.1, ਤਰਨਤਾਰਨ ਵਿਚ 23.5, ਸੰਗਰੂਰ 29.6, ਜਲੰਧਰ 63.7, ਕਪੂਰਥਲਾ 74.7 ਹੋਵੇਗੀ। ਪੰਜਾਬ ਤੇ ਹਰਿਆਣਾ ਦੇ ਵੱਖ-ਵੱਖ ਹਿੱਸਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਿਸ਼'ਤੇ 6 ਜੁਲਾਈ ਤੋਂ ਦੋਵੇਂ ਰਾਜਾਂ ਵਿਚ ਹੀ ਮਾਨਸੂਨ ਦੀ ਬਾਰਿਸ਼ ਆਪਣਾ ਜਲਵਾ ਦਿਖਾ ਸਕਦੀ ਹੈ।