ਹੈਦਰਾਬਾਦ (ਦੇਵ ਇੰਦਰਜੀਤ) : ਆਂਧਰਾ ਪ੍ਰਦੇਸ਼ ਵਿਚ ਗਧਿਆਂ ਦੀ ਗਿਣਤੀ ਵਿਚ ਕਮੀ ਵੇਖੀ ਗਈ ਹੈ। ਇਕ ਸੀਨੀਅਰ ਅਧਿਕਾਰੀ ਦੇ ਅਨੁਸਾਰ ਲੋਕਾਂ ਦੇ ਅੰਦਰ ਇਕ ਗਲਤ ਧਾਰਨਾ ਬੈਠ ਗਈ ਹੈ ਕਿ ਗਧੇ ਦਾ ਮਾਸ ਖਾਣ ਨਾਲ ਸੈਕਸ ਪਾਵਰ ਵਧਦਾ ਹੈ। ਇਸ ਕਾਰਨ ਪਿਛਲੇ ਪੰਜ ਸਾਲਾਂ ਵਿਚ ਜਾਨਵਰਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਆਂਧਰਾ ਪ੍ਰਦੇਸ਼ ਦੇ ਪਸ਼ੂਪਾਲਨ ਵਿਭਾਗ ਵਿਚ ਸਹਾਇਕ ਨਿਰਦੇਸ਼ਕ ਅਹੁਦੇ ਉੱਤੇ ਤਾਇਨਾਤ ਡਾ. ਧਨਲਕਸ਼ਮੀ ਨੇ ਕਿਹਾ ਕਿ ਸੂਬੇ ਵਿਚ ਗਧਿਆਂ ਦਾ ਗ਼ੈਰ-ਕਾਨੂੰਨੀ ਰੂਪ ਨਾਲ ਹੱਤਿਆ ਕੀਤਾ ਜਾ ਰਿਹਾ ਹੈ।
ਸਾਲ 2012 ਵਿਚ ਇਸ ਦੀ ਗਿਣਤੀ 10,161 ਸੀ, ਜੋ ਕਿ 2019 ਵਿਚ ਘੱਟ ਕੇ 4,678 ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪੰਜ ਸਾਲ ਦੇ ਫਰਕ ਨਾਲ ਪਸ਼ੂਧਨ ਦੀ ਗਿਣਤੀ ਕਰਦੀ ਹੈ। 2019 ਦੇ ਸਰਵੇਖਣ ਦੇ ਨਤੀਜੇ ਵਿਚ ਕੇਵਲ ਪੰਜ ਸਾਲਾਂ ਦੇ ਅੰਦਰ 54 ਫ਼ੀਸਦੀ ਦੀ ਗਿਰਾਵਟ ਦੀ ਗੱਲ ਸਾਹਮਣੇ ਆਈ। ਜੇਕਰ ਇਸੇ ਤਰ੍ਹਾਂ ਦੀ ਸੋਚ ਜਾਰੀ ਰਹਿੰਦੀ ਹੈ ਤਾਂ ਆਂਧਰਾ ਪ੍ਰਦੇਸ਼ ਵਿਚ ਚਾਰ ਤੋਂ ਪੰਜ ਸਾਲ ਦੇ ਅੰਦਰ ਗਧੇ ਗਾਇਬ ਹੋ ਜਾਣਗੇ। ਦੱਸ ਦਈਏ ਕੀ ਡਾ. ਧਨਲਕਸ਼ਮੀ ਨੇ ਕਿਹਾ ਕਿ ਗਧਿਆਂ ਦੀ ਆਬਾਦੀ ਵਿਚ ਗਿਰਾਵਟ ਦੇ ਕਾਰਨਾਂ ਵਿਚੋਂ ਇਕ ਉਹ ਲੋਕ ਹਨ ਜੋ ਰਸਮੀ ਰੂਪ ਨਾਲ ਭਾਰ ਚੁੱਕਣ ਲਈ ਇਸ ਦਾ ਇਸਤੇਮਾਲ ਕਰਦੇ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਪਿੱਛੇ ਇਕ ਹੋਰ ਕਾਰਨ ਹੈ ਜੋ ਸਾਡੇ ਸਾਹਮਣੇ ਆਇਆ ਹੈ।
ਉਹ ਹੈ ਇਸ ਦੀ ਗ਼ੈਰ-ਕਾਨੂੰਨੀ ਹੱਤਿਆ। ਸੂਬੇ ਵਿਚ ਇਕ ਗਲਤ ਧਾਰਨਾ ਹੈ ਕਿ ਗਧੇ ਦਾ ਮਾਸ ਸੈਕਸ ਪਾਵਰ ਅਤੇ ਪ੍ਰਜਨਨ ਸਮਰੱਥਾ ਵਧਾਉਂਦਾ ਹੈ। ਉਨ੍ਹਾਂ ਭਾਰਤੀ ਭੋਜਨ ਸੁਰੱਖਿਆ ਅਤੇ ਮਾਣਕ ਰੈਗੂਲੇਟ੍ਰੀ (ਐੱਫ.ਐੱਸ.ਐੱਸ.ਏ.ਆਈ.) ਦੇ ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਗ਼ੈਰ-ਕਾਨੂੰਨੀ ਰੂਪ ਨਾਲ ਗਧੇ ਦਾ ਮਾਸ ਖਾਣਾ ਗੈਰ-ਕਾਨੂੰਨੀ ਹੈ।