ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਲਾੜੇ ਨੂੰ ਲੋਕਾਂ ਨੇ ਬੰਧਕ ਬਣਾ ਲਿਆ। ਦੱਸਿਆ ਜਾ ਰਿਹਾ ਲਾੜਾ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਬਰਾਤ ਲੈ ਕੇ ਆਇਆ ਸੀ ਪਰ ਫਿਰ ਲਾੜੇ ਨੇ ਵਿਆਹ ਵਿਚਾਲੇ ਹੀ ਦਾਜ ਦੀ ਮੰਗ ਕਰ ਦਿੱਤੀ ਤਾਂ ਕੁੜੀ ਦੇ ਮਾਪੇ ਹੈਰਾਨ ਹੋ ਗਏ। ਉਨ੍ਹਾਂ ਨੇ ਲਾੜੇ ਸਮੇਤ ਉਸ ਦੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਦਾਜ ਲੈਣ 'ਤੇ ਅੜੇ ਰਹੇ। ਜਿਸ ਤੋਂ ਬਾਅਦ ਕੁੜੀ ਪੱਖ ਦੇ ਲੋਕਾਂ ਵਲੋਂ ਲਾੜੇ ਸਮੇਤ ਬਰਾਤੀਆਂ ਨੂੰ ਬੰਧਕ ਬਣਾ ਲਿਆ ਗਿਆ।
ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਹੁਣ ਵਾਇਰਲ ਹੋ ਰਹੀ ਹੈ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਲੋਕ ਲਾੜੇ ਨੂੰ ਦਰੱਖਤ ਨਾਲ ਬੰਨ੍ਹਦੇ ਨਜ਼ਰ ਆ ਰਹੇ ਹਨ। ਜਾਣਕਾਰੀ ਅਨੁਸਾਰ ਜੈਮਾਲਾ ਤੋਂ ਕੁਝ ਸਮੇ ਪਹਿਲਾਂ ਹੀ ਲਾੜਾ ਤੇ ਲਾੜੀ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਇਹ ਗੱਲ ਠੰਡੀ ਨਹੀ ਹੋਈ ਸੀ ਕਿ ਲਾੜੇ ਨੇ ਦਾਜ ਦੀ ਮੰਗ ਕਰ ਕੀਤੀ। ਜਿਸ ਤੋਂ ਬਾਅਦ ਲੋਕਾਂ ਵਲੋਂ ਲਾੜੇ ਦਾ ਇਹ ਹਾਲ ਕੀਤਾ ਗਿਆ । ਫਿਲਹਾਲ ਪੁਲਿਸ ਨੇ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।