ਪਾਕਿਸਤਾਨ ‘ਚ ਲੋਕਾਂ ਨੇ ਮਨਾਈ ਹੋਲੀ

by mediateam

ਪੇਸ਼ਾਵਰ (ਵਿਕਰਮ ਸਹਿਜਪਾਲ) : ਹੋਲੀ ਦਾ ਤਿਉਹਾਰ ਸ਼ਨੀਵਾਰ ਨੂੰ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿਚ ਮਾਣਿਆ ਗਿਆ| ਸ਼ਨੀਵਾਰ ਤੋਂ ਹੀ ਬਸੰਤ ਦੀ ਵੀ ਸ਼ੁਰੂਆਤ ਹੋ ਗਈ| ਓਕਾਕ, ਹਜ, ਧਾਰਮਿਕ ਅਤੇ ਘੱਟ ਗਿਣਤੀ ਮਾਮਲਿਆਂ ਦੇ ਵਿਭਾਗ ਨੇ ਇਸ ਹੋਲੀ ਉਤਸਵ ਦੀ ਮੇਜ਼ਬਾਨੀ ਕੀਤੀ। 

ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਤਕਰੀਬਨ 600 ਲੋਕ ਨਿਸ਼ਤਾਰ ਆਡੀਟੋਰੀਅਮ ਪਹੁੰਚੇ ਅਤੇ ਰੰਗਾਂ ਦਾ ਤਿਓਹਾਰ ਮਨਾਇਆ| ਦਿਨ ਭਰ ਚਲੇ ਲੰਬੇ ਸਮਾਗਮ ਦੌਰਾਨ ਹਿੰਦੂ ਭਾਈਚਾਰੇ ਨੇ ਆਰਤੀ ਕੀਤੀ ਅਤੇ ਦੇਸ਼ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ| 

ਮੁੱਖ ਮਹਿਮਾਨ ਸਿਹਤ ਮੰਤਰੀ ਡਾ. ਹਿਸ਼ਾਮ ਇਨਾਮ ਉੱਲ੍ਹਾ ਖ਼ਾਨ ਨੇ ਕਿਹਾ ਕਿ ਹਿੰਦੂ ਭਾਈਚਾਰੇ ਨੇ ਬਸੰਤ ਦੀ ਸ਼ੁਰੂਆਤ ਪੂਰੇ ਉਤਸਾਹ ਨਾਲ ਕੀਤੀ|