by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਉੱਤਰ ਪ੍ਰਦੇਸ਼ ਦੇ ਹਮੀਰਪੁਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪੈਨਸਿਲ ਦੇ ਛਿਲਕੇ ਨੇ 6 ਸਾਲਾ ਬੱਚੀ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਛਿਲਕਾ ਬੱਚੀ ਦੀ ਸਾਹ ਵਾਲੀ ਨਲੀ 'ਚ ਫਸ ਗਿਆ। ਜਿਸ ਕਾਰਨ ਉਸ ਨੂੰ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਬੱਚੀ ਦੀ ਪਛਾਣ ਆਰਤਿਕਾ ਦੇ ਰੂਪ ਵਿੱਚ ਹੋਈ ਹੈ, ਜੋ ਕਿ ਪਹਿਲੀ ਕਲਾਸ 'ਚ ਪੜਦੀ ਸੀ । ਜਾਣਕਾਰੀ ਅਨੁਸਾਰ ਬੱਚੀ ਆਪਣੇ ਭਰਾ ਨਾਲ ਹੋਮਵਰਕ ਕਰਨ ਤੋਂ ਪਹਿਲਾਂ ਉਹ ਪੈਨਸਿਲ ਨੂੰ ਮੂੰਹ 'ਚ ਦਬਾ ਕੇ ਸ਼ਾਰਪਨਰ ਨਾਲ ਛਿੱਲ ਰਹੀ ਸੀ। ਉਸ ਦੌਰਾਨ ਹੀ ਛਿਲਕਾ ਉਸ ਦੀ ਸਾਹ ਵਾਲੀ ਨਲੀ 'ਚ ਫੜ ਗਿਆ । ਇਸ ਘਟਨਾ ਨਾਲ ਪਰਿਵਾਰ ਦਾ ਰੋ -ਰੋ ਕੇ ਬੁਰਾ ਹਾਲ ਹੋ ਗਿਆ ਹੈ ।