ਇੰਦਰਧਨੁਸ਼ ਪ੍ਰਾਈਡ ਝੰਡਾ ਲਹਿਰਾਉਣ ਲਈ ਪੀਲ ਰੀਜਨ ਪੁਲਿਸ ਨੂੰ ਕੀਤਾ ਗਿਆ ਸਨਮਾਨਤ

by mediateam

ਟੋਰਾਂਟੋ , 09 ਜੁਲਾਈ ( NRI MEDIA )

ਇੰਦਰਧਨੁਸ਼ ਝੰਡਾ ਫਿਹਰਾਉਣਾ ਪੀਲ ਰੀਜਨ ਪੁਲਿਸ ਦੀ ਪਰੰਪਰਾ ਬਣ ਚੁੱਕੀ ਹੈ , ਲਗਾਤਾਰ ਦੂਜੇ ਸਾਲ ਇੰਝ ਹੋਇਆ ਹੈ ਕਿ ਪੀਲ ਪੁਲਿਸ ਨੂੰ ਆਪਣੇ ਪੀਲ ਰੀਜਨ ਪੁਲਿਸ ਹੈਡਕੁਆਟਰ ਦੇ ਬਾਹਰ ਇੰਦਰਧਨੁਸ਼ ਪ੍ਰਾਈਡ ਝੰਡਾ ਲਗਾਉਣ ਲਈ ਸਨਮਾਨਿਤ ਕੀਤਾ ਗਿਆ , ਪੀਲ ਪੁਲਿਸ ਆਪਣੇ ਹੈਡ ਕੁਆਟਰ' ਤੇ 5 ਜੁਲਾਈ ਤੋਂ ਸ਼ੁਰੂ ਕੀਤੇ ਗਏ ਝੰਡਾ ਲਹਿਰਾਉਣ ਦੇ ਕੰਮ ਨੂੰ ਪੂਰੇ ਸਨਮਾਨ ਨਾਲ 12 ਜੁਲਾਈ ਤਕ ਕਰੇਗੀ।


ਪੀਲ ਪੁਲਿਸ ਅਧਿਕਾਰੀਆਂ ਦੇ ਨਾਲ ਪੀਲ ਪ੍ਰਾਈਡ ਸਮੂਹ, ਮੋਯੋ ਸਿਹਤ, ਸਮੂਹਕ ਸੇਵਾਵਾਂ ਦੇ ਮੇਮ੍ਬਰਾਂ ਤੋਂ ਅਲਾਵਾ ਸ਼ਹਿਰ ਦੇ ਕੌਂਸਲਰ ਅਤੇ ਐਮ. ਪੀ. ਵੀ 2SLGBTQ ਸਮੂਹ ਦਾ ਜਸ਼ਨ ਮਨਾਉਣ ਅਤੇ ਉਹਨਾਂ ਦੇ ਸਹਿਯੋਗ ਲਈ ਇਕੱਠੇ ਹੋਏ ਸਨ। ਚੀਫ ਮੈਕਕਾਰਡ ਨੇ ਕਿਹਾ ਕਿ, 2SLGBTQ ਦੀ ਜਾਗਰੂਕਤਾ, ਉਹਨਾਂ ਦਾ ਸਹਿਯੋਗ ਅਤੇ ਉਹਨਾਂ ਨੂੰ ਅਪਣਾਉਣਾ ਇਕ ਸੰਮਿਲਿਤ ਸਮਾਜ ਲਈ ਬੇਹੱਦ ਮਹੱਤਵਪੂਰਨ ਹੈ, ਅਤੇ ਸਾਡੀ ਸੰਸਥਾ ਇਸ ਵਿਚ ਕੜ੍ਹਾ ਵਿਸ਼ਵਾਸ ਰੱਖਦੀ ਹੈ , ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਮੈਕਕਾਰਡ ਨੇ ਕਿਹਾ ਕਿ, ਹਰ ਬੰਦੇ ਦੀ ਕੀਮਤ ਨੂੰ ਪਛਾਣਨਾ ਬੇਹੱਦ ਜ਼ਰੂਰੀ ਹੈ, ਇਸਦੇ ਨਾਲ ਹੀ ਸਮੂਹ ਦੇ ਹਰ ਮੇਮ੍ਬਰ ਦੇ ਵਿਚ ਨਿਰਪੱਖ ਸੰਬੰਧਾਂ ਦੇ ਵਿਕਾਸ ਨੂੰ ਵੀ ਉਤਸਾਹਿਤ ਕਰਨਾ ਮਹਵਤਪੂਰਨ ਹੈ, ਨਾ ਕਿ ਸਿਰਫ ਇਸੇ ਹਫਤੇ ਬਲਕਿ ਸਾਲ ਦੇ ਹਰ ਦਿਨ। 

ਪਿਛਲੇ ਸਾਲ ਪੀਲ ਪੁਲਿਸ ਨੇ ਸੇਫ ਪਲੇਸ ਪ੍ਰੋਗਰਾਮ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਇਹ ਵਪਾਰਾਂ, ਸਕੂਲਾਂ, ਅਤੇ ਹੋਰ ਵੱਖ ਵੱਖ ਤਰ੍ਹਾਂ ਦੀ ਸੰਸਥਾਵਾਂ ਲਈ ਇਕ ਤਰ੍ਹਾਂ ਦਾ ਸਵੈ-ਇੱਛਾ ਪ੍ਰੋਗਰਾਮ ਸੀ ਜਿਸ ਨਾਲ ਕਿ ਨਫਰਤੀ ਜ਼ੁਲਮ, ਹਾਦਸਿਆਂ ਦੇ ਪੀੜ੍ਹਤ ਖਾਸ ਤੌਰ ਤੇ 2SLGBTQ ਸਮੂਹ ਦੇ ਲੋਕਾਂ ਆਪਣੀ ਸ਼ਿਕਾਇਤਾਂ ਦਰਜ ਕਰ ਸਕਣ ਅਤੇ ਉਹਨਾਂ ਨੂੰ ਸਹਿਯੋਗ ਪ੍ਰਾਪਤ ਹੋਵੇ।  ਉਸਤੋਂ ਬਾਅਦ ਤਕਰੀਬਨ 336 ਥਾਵਾਂ ਸੇਫ ਪਲੇਸ ਬਣ ਗਈਆਂ।