by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਭਰ ਵਿੱਚ 4 ਮਈ ਤੋਂ ਲੈ ਕੇ 6 ਮਈ ਤੱਕ ਅਤੇ 9 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਦੇ ਸਮੁੱਚੇ ਪਟਵਾਰੀ ਤੇ ਕਾਨੂੰਗੋ ਸਮੂਹਿਤ ਛੁੱਟੀ 'ਤੇ ਜਾ ਰਹੇ ਹਨ। ਦੋਵਾਂ ਜਥੇਬੰਦੀਆਂ ਦੇ ਆਗੂਆਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, ਕੁੱਝ ਦਿਨ ਪਹਿਲਾਂ ਦੀਦਾਰ ਸਿੰਘ ਜਿਲ੍ਹਾ ਪ੍ਰਧਾਨ ਰੈਵੀਨਿਊ ਪਟਵਾਰ ਯੂਨੀਅਨ ਸੰਗਰੂਰ-ਮਲੇਰਕੋਟਲਾ ਖਿਲਾਫ਼ ਵਿਜੀਲੈਂਸ ਦੇ ਵੱਲੋਂ ਇੱਕ ਕੇਸ ਦਰਜ ਕੀਤਾ ਗਿਆ ਸੀ, ਜੋ ਕਿ ਬਿਲਕੁਲ ਝੂਠਾ ਹੈ।
ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ, ਵਿਜੀਲੈਂਸ ਦੀ ਇਸ ਧੱਕੇਸ਼ਾਹੀ ਦੇ ਖਿਲਾਫ਼ ਉਹ 4 ਮਈ ਤੋਂ ਲੈ ਕੇ 6 ਮਈ ਤੱਕ 'ਤੇ 9 ਮਈ ਤੋਂ ਲੈ ਕੇ 15 ਮਈ ਤੱਕ ਪੰਜਾਬ ਦੇ ਸਮੁੱਚੇ ਪਟਵਾਰੀ 'ਤੇ ਕਾਨੂੰਗੋ ਸਮੂਹਿਤ ਛੁੱਟੀ 'ਤੇ ਜਾ ਰਹੇ ਹਨ। ਆਗੂਆਂ ਨੇ ਐਲਾਨ ਕੀਤਾ ਹੈ।