ਸਜ਼ਾ ਮਿਲਣ ਸਾਰ ਹੀ ਫੁੱਟ-ਫੁੱਟ ਕੇ ਰੋ ਪਿਆ ਪਾਦਰੀ ਬਜਿੰਦਰ ਸਿੰਘ

by nripost

ਮੋਹਾਲੀ (ਰਾਘਵ): ਮੋਹਾਲੀ ਦੀ ਅਦਾਲਤ 'ਚ ਅੱਜ ਜਬਰ-ਜ਼ਿਨਾਹ ਦੇ ਮਾਮਲੇ 'ਚ ਪਾਦਰੀ ਬਜਿੰਦਰ ਸਿੰਘ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਦੇ ਸਾਰ ਹੀ ਬਜਿੰਦਰ ਸਿੰਘ ਰੋਣ ਲੱਗ ਪਿਆ ਅਤੇ ਅਦਾਲਤ ਦੇ ਸਾਹਮਣੇ ਗਿੜਗਿੜਾਉਣ ਲੱਗਾ। ਉਸ ਨੇ ਕਿਹਾ ਕਿ ਉਸ 'ਤੇ ਅਦਾਲਤ ਰਹਿਮ ਕਰੇ। ਉਸ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪਤਨੀ ਵੀ ਬੀਮਾਰ ਰਹਿੰਦੀ ਹੈ। ਦੂਜੇ ਪਾਸੇ ਅਦਾਲਤ ਦਾ ਇਹ ਫ਼ੈਸਲਾ ਸੁਣਨ ਤੋਂ ਬਾਅਦ ਪੀੜਤ ਔਰਤ ਉੱਥੇ ਹੀ ਬੇਹੋਸ਼ ਹੋ ਗਈ। ਜਦੋਂ ਉਸ ਨੂੰ ਥੋੜ੍ਹੀ ਦੇਰ ਬਾਅਦ ਹੋਸ਼ ਆਇਆ ਤਾਂ ਉਸ ਨੇ ਕਿਹਾ ਕਿ ਅਦਾਲਤ ਉੱਪਰ ਉਸ ਨੂੰ ਪੂਰਾ ਭਰੋਸਾ ਸੀ। ਪੀੜਤਾ ਨੇ ਕਿਹਾ ਕਿ ਅਦਾਲਤ ਨੇ ਅੱਜ ਇਤਿਹਾਸਕ ਫ਼ੈਸਲਾ ਸੁਣਾ ਕੇ ਹੋਰ ਵੀ ਅਜਿਹੇ ਮਾਮਲਿਆਂ ਦੀਆਂ ਪੀੜਤ ਔਰਤਾਂ ਲਈ ਮਿਸਾਲ ਕਾਇਮ ਕੀਤੀ ਹੈ।