ਨਿਊਜ਼ ਡੈਸਕ (ਰਿੰਪੀ ਸ਼ਰਮਾ ) : ਅੰਮ੍ਰਿਤਪਾਲ ਸਿੰਘ ਵਲੋਂ ਯਿਸ਼ੂ ਮਸੀਹ ਬਾਰੇ ਦਿੱਤੇ ਬਿਆਨ ਤੋਂ ਬਾਅਦ ਈਸਾਈ ਭਾਈਚਾਰੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਈਸਾਈ ਭਾਈਚਾਰੇ ਵਲੋਂ ਅੰਮ੍ਰਿਤਪਾਲ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਉਨ੍ਹਾਂ ਵਲੋਂ ਅੰਮ੍ਰਿਤਪਾਲ ਦੀ ਗ੍ਰਿਫਤਾਰੀ ਸੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਈਸਾਈ ਭਾਈਚਾਰੇ ਦੇ ਪ੍ਰਚਾਰਕ ਪਾਸਟਰ ਅੰਕੁਰ ਨਰੂਲਾ ਨੇ ਵੱਡਾ ਬਿਆਨ ਦਿੱਤਾ ਹੈ। ਪਾਸਟਰ ਅੰਕੁਰ ਨੇ ਕਿਹਾ ਉਨ੍ਹਾਂ ਵਲੋਂ ਕਿਸੇ ਹੋਰ ਪਾਸਟਰ ਵਲੋਂ ਕਦੀ ਵੀ ਸਿੱਖ ਜਾਂ ਕਿਸੇ ਹੋਰ ਧਰਮ ਬਾਰੇ ਗਲਤ ਨਹੀਂ ਬੋਲਿਆ ਗਿਆ ਹੈ ।
ਉਨ੍ਹਾਂ ਨੇ ਕਿਹਾ ਅੰਮ੍ਰਿਤਪਾਲ ਸਿੰਘ ਨੇ ਈਸਾਈ ਭਾਈਚਾਰੇ ਉਥੇ ਦੋਸ਼ ਲਗਾਏ ਹਨ। ਉਹ ਸਭ ਬੇਬੁਨਿਆਦ ਹਨ ਪਾਸਟਰ ਨਰੂਲਾ ਨੇ ਕਿਹਾ ਕਿ ਉਨ੍ਹਾਂ ਕੋਲ ਬਾਈਬਲ ਵਿੱਚ ਪ੍ਰਚਾਰ ਕਰਨ ਲਈ ਕਾਫੀ ਕੁਝ ਹੈ। ਉਨ੍ਹਾਂ ਅੰਮ੍ਰਿਤਪਾਲ ਨੇ ਕਿਹਾ ਜਿਹੜੀਆਂ ਗੱਲਾਂ ਦਾ ਦੋਸ਼ ਈਸਾਈ ਭਾਈਚਾਰੇ ਦੇ ਪ੍ਰਚਾਰਕਾਂ 'ਤੇ ਲਗਾ ਰਹੇ ਹਨ। ਉਹ ਇਸ ਦੀ ਇਕ ਵੀਡੀਓ ਦਿਖਾਉਣ, ਇਸ ਦੌਰਾਨ ਹੀ ਨਰੂਲਾ ਨੇ ਈਸਾਈ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਧਰਨੇ ਨਾ ਕਰਨ ਸਗੋਂ ਆਪਣਾ ਕੰਮ ਕਰਦੇ ਰਹਿਣ।