by jaskamal
ਨਿਊਜ਼ ਡੈਸਕ' (ਰਿੰਪੀ ਸ਼ਰਮਾ) : ਭਾਰਤੀ ਸੰਸਦ ਦਾ ਯੂ-ਟਿਊਬ ਚੈਨਲ ਕੁਝ ਸਮੇਂ ਲਈ ਹੈਕ ਹੋ ਗਿਆ ਸੀ। ਹਾਲਾਂਕਿ ਸੰਸਦ ਟੈਲੀਵਿਜ਼ਨ ਦੀ ਸੋਸ਼ਲ ਮੀਡਿਆ ਟੀਮ ਨੇ ਕੁਝ ਸਮੇਂ ਲਈ ਯੂ-ਟਿਊਬ ਚੈਨਲ ਮੁੜ ਸ਼ੁਰੂ ਕਰ ਦਿੱਤਾ ਗਿਆ ਸੀ।
ਸੰਸਦ ਟੈਲੀਵਿਜ਼ਨ ਵਲੋਂ ਇਕ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਕਿ ਉਸ ਦੇ ਯੂ-ਟਿਊਬ ਚੈਨਲ ਨੂੰ ਰਾਤ ਇਕ ਵਜੇ ਹੈਕ ਕਰ ਲਿਆ ਗਿਆ ਸੀ। ਹੈਕਰਾਂ ਨੇ ਚੈਨਲ ਦਾ ਨਾਂ ਵੀ ਬਦਲ ਕੇ ਏਥਰਮ ਕਰ ਦਿੱਤਾ ਸੀ ਸੰਸਦ ਟੈਲੀਵਿਜ਼ਨ ਦੀ ਸੋਸ਼ਲ ਮੀਡਿਆ ਨੇ ਤੁਰੰਤ ਕਾਰਵਾਈ ਕਰਦੇ ਹੋਏ ਕੁਝ ਸਮੇਂ ਦੀ ਕੋਸ਼ਿਸ ਤੋਂ ਬਾਅਦ ਤੜ੍ਹਕੇ ਚੈਨਲ ਨੂੰ ਹੈਕਰਾਂ ਤੋਂ ਮੁਕਤ ਕਰਵਾ ਕੇ ਮੁੜ ਚਾਲੂ ਕਰ ਲਿਆ ਗਿਆ ਹੈ।