ਕਿ ਭਾਰਤ ਦੀ ਝੋਲੀ ਇਕ ਹੋਰ ਮੈਡਲ ਪਾਉਣਗੇ ਨੀਰਜ ਚੋਪੜਾ ? ਪੋਹੁੰਚੇ ਫਾਈਨਲ ‘ਚ !

by vikramsehajpal

ਪੈਰਿਸ (ਸਾਹਿਬ) - ਪਿਛਲੇ ਚੈਂਪੀਅਨ ਭਾਰਤ ਦੇ ਨੀਰਜ ਚੋਪੜਾ ਨੇ ਅੱਜ ਇੱਥੇ ਗਰੁੱਪ ‘ਬੀ’ ਕੁਆਲੀਫਿਕੇਸ਼ਨ ਵਿੱਚ ਆਪਣੀ ਪਹਿਲੀ ਹੀ ਕੋਸ਼ਿਸ਼ ’ਚ 89.34 ਮੀਟਰ ਦੇ ਥਰੋਅ ਨਾਲ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਨੇਜ਼ਾ ਸੁੱਟਣ ਦੇ ਫਾਈਨਲ ਮੁਕਾਬਲੇ ਵਿੱਚ ਜਗ੍ਹਾ ਬਣਾ ਲਈ। ਗਰੁੱਪ ‘ਬੀ’ ਕੁਆਲੀਫਿਕੇਸ਼ਨ ਵਿੱਚ ਸਭ ਤੋਂ ਪਹਿਲਾ ਥਰੋਅ ਕਰਨ ਲਈ ਆਏ ਨੀਰਜ ਨੇ 89.34 ਮੀਟਰ ਨਾਲ ਸੈਸ਼ਨ ਦਾ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦੇ ਹੋਏ 8 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ।

ਦੱਸ ਦਈਏ ਕਿ ਪਿਛਲੇ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਨੇ 87.58 ਮੀਟਰ ਦੀ ਕੋਸ਼ਿਸ਼ ਨਾਲ ਟੋਕੀਓ ਓਲੰਪਿਕ ਦਾ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਹੁਣ ਫਾਈਨਲ ਵਿੱਚ ਓਲੰਪਿਕ ਦੇ ਇਤਿਹਾਸ ਵਿੱਚ ਖ਼ਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਪੁਰਸ਼ ਨੇਜ਼ਾ ਸੁੱਟਣ ਵਾਲਾ ਖਿਡਾਰੀ ਬਣਨ ਦੇ ਇਰਾਦੇ ਨਾਲ ਉਤਰੇਗਾ। ਜੇ ਉਹ ਖ਼ਿਤਾਬ ਜਿੱਤ ਜਾਂਦਾ ਹੈ ਤਾਂ ਓਲੰਪਿਕ ਵਿਅਕਤੀਗਤ ਵਰਗ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣੇਗਾ।