ਪੈਰਿਸ ਓਲੰਪਿਕ: ਭਾਰਤੀ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਪੁਰਸ਼ ਸਿੰਗਲ ਦੇ ਪ੍ਰੀ ਕੁਆਟਰ ਫਾਈਨਲ ਤੇ ਪੀਵੀ ਸਿੰਧੂ ਆਖ਼ਰੀ 16 ’ਚ

by nripost

ਪੈਰਿਸ (ਰਾਘਵ): ਆਪਣਾ ਪਹਿਲਾ ਓਲੰਪਿਕ ਖੇਡ ਰਹੇ ਭਾਰਤੀ ਖਿਡਾਰੀ ਲਕਸ਼ਯ ਸੇਨ ਦੁਨੀਆ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨੂੰ ਸਿੱਧੇ ਗੇਮ ਵਿਚ ਹਰਾ ਕੇ ਪੁਰਸ਼ ਸਿੰਗਲ ਵਰਗ ਦੀ ਪ੍ਰੀ ਕੁਆਟਰ ਫਾਈਨਲ ਵਿਚ ਪੁੱਜ ਗਿਆ ਹੈ। ਅਲਮੋੜਾ ਦੇ 23 ਸਾਲਾਂ ਲਕਸ਼ਯ ਨੇ ਇਹ ਮੁਕਾਬਲਾ 50 ਮਿੰਟ ਵਿਚ 21.18, 21.12 ਨਾਲ ਜਿੱਤ ਲਿਆ।

ਦੂੱਜੇ ਪਾਸੇ ਦੋ ਵਾਰ ਓਲੰਪਿਕ ਤਗ਼ਮਾ ਜੇਤੂ ਰਹੀ ਪੀਵੀ ਸਿੰਧੂ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲ ਮੁਕਾਬਲੇ ਵਿਚ ਐਸਟੋਨੀਆ ਦੀ ਕ੍ਰਿਸਟੀਨ ਕੂਬਾ ਨੂੰ ਸਿੱਧੀ ਗੇਮ ਵਿਚ 21 .5, 21.10 ਨਾਲ ਹਰਾ ਕੇ ਨਾਕਆਉਟ ਦੌਰ ਵਿਚ ਪਹੁੰਚ ਗਈ ਹੈ। ਰੀਓ ਓਲੰਪਿਕ ‘ਚ ਚਾਂਦੀ ਅਤੇ ਟੋਕੀਓ ‘ਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਸਿੰਧੂ ਨੇ ਇਹ ਇਕਤਰਫ਼ਾ ਮੈਚ 34 ਮਿੰਟ ‘ਚ ਜਿੱਤ ਲਿਆ। ਇਸ ਤੋਂ ਪਹਿਲਾਂ ਗਰੁੱਪ ਐਮ ਦੇ ਆਖਰੀ ਮੈਚ ਵਿੱਚ ਉਸ ਨੇ ਮਾਲਦੀਵ ਦੀ ਫਾਤਿਮਾ ਅਬਦੁਲ ਰਜ਼ਾਕ ਨੂੰ 21.9, 21.6 ਨਾਲ ਹਰਾਇਆ ਸੀ।