ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 'ਮਨ ਕੀ ਬਾਤ' ਪ੍ਰੋਗਰਾਮ ਦੌਰਾਨ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਆਪਣੀ 39 ਦਿਨਾਂ ਧੀ ਅਬਾਬਤ ਕੌਰ ਦੇ ਅੰਗ ਦਾਨ ਕੀਤੇ ਹਨ। PM ਮੋਦੀ ਨੇ ਪ੍ਰੋਗਰਾਮ ਦੌਰਾਨ ਇਸ ਪਰਿਵਾਰ ਨੂੰ ਸਲਾਮ ਕਰਦੇ ਧੰਨਵਾਦ ਕੀਤਾ । PM ਮੋਦੀ ਨੇ ਕਿਹਾ ਤੁਹਾਡੀ ਧੀ ਆਪਣੇ ਸਰੀਰ ਦੇ ਅੰਗਾਂ ਨਾਲ ਅੱਜ ਵੀ ਜ਼ਿੰਦਾ ਹੈ। ਉਨ੍ਹਾਂ ਨੇ ਕਿਹਾ ਮੈ ਸੋਚਿਆ ਕਿ ਤੁਹਾਡੇ ਮੂੰਹੋ ਧੀ ਅਬਾਬਤ ਕੌਰ ਦੀ ਕਹਾਣੀ ਸੁਣਾ ਕਿਉਕਿ ਜਦੋ ਘਰ 'ਚ ਧੀ ਦਾ ਜਨਮ ਹੁੰਦਾ ਹੈ ਤਾਂ ਇਹ ਬਹੁਤ ਸਾਰੇ ਸੁਪਨੇ ਲੈ ਕੇ ਆਉਂਦੀ ਹੈ ਪਰ ਧੀ ਇੰਨੀ ਜਲਦੀ ਚੱਲੀ ਜਾਂਦੀ ਹੈ ਤਾਂ ਬਹੁਤ ਦੁੱਖ ਹੁੰਦਾ ਹੈ….ਮੈ ਸਮਝ ਸਕਦਾ ਹਾਂ । ਜਾਣਕਾਰੀ ਅਨੁਸਾਰ ਪੰਜਾਬ ਦੇ ਅੰਮ੍ਰਿਤਸਰ ਦੀ ਰਹਿਣ ਵਾਲੀ 39 ਦਿਨਾਂ ਮਾਸੂਮ ਬੱਚੀ ਅਬਾਬਤ ਕੌਰ ਨੇ ਇੱਕ ਮਰੀਜ਼ ਨੂੰ ਨਵੀ ਜਿੰਦਗੀ ਦਿੱਤੀ ਸੀ। ਦੱਸ ਦਈਏ ਕਿ ਡਾਕਟਰਾਂ ਨੇ ਅਬਾਬਤ ਨੂੰ ਲੈ ਕੇ ਕਿਹਾ ਸੀ ਕਿ ਬੱਚੇ ਦੇ ਦਿਮਾਗ ਵਿੱਚ ਬਿਮਾਰੀ ਹੋਣ ਕਾਰਨ ਬੱਚੇ ਦਾ ਬਚਣਾ ਮੁਸ਼ਕਲ ਹੈ। ਅਜਿਹੇ 'ਚ ਮਾਪਿਆਂ ਨੇ ਬੱਚੀ ਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਸੀ ।
by jaskamal