by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ?) : ਬਿਹਾਰ ਦੇ ਸਮਸਤੀਪੁਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਹੈ। ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਸਪਤਾਲ ਤੋਂ ਬੇਟੇ ਦੀ ਲਾਸ਼ ਲੈਣ ਲਈ ਮਾਪਿਆਂ ਨੂੰ ਗਲੀ-ਗਲੀ 'ਚ ਭੀਖ ਮੰਗਣੀ ਪਈ।
25 ਸਾਲਾ ਮਹੇਸ਼ ਠਾਕੁਰ ਲਾਪਤਾ ਹੋ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਉਸ ਦੀ ਥਾਂ-ਥਾਂ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਕੁਝ ਦਿਨ ਬਾਅਦ ਪੁਲਿਸ ਨੂੰ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ ।
ਰਿਸ਼ਤੇਦਾਰਾਂ ਨੇ ਮੁਰਦਾਘਰ ਦੇ ਸਟਾਫ ਨੂੰ ਲਾਸ਼ ਦੇਣ ਲਈ ਕਿਹਾ ਪਰ ਮੁਲਾਜ਼ਮ ਨੇ ਗਰੀਬ ਮਾਪਿਆਂ ਤੋਂ 50 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਨ੍ਹਾਂ ਕੋਲ ਇੰਨੇ ਪੈਸੇ ਨਹੀਂ ਸੀ।
ਜਿਸ ਤੋਂ ਬਾਅਦ ਪੈਸਿਆਂ ਦਾ ਪ੍ਰਬੰਧ ਕਰਨ ਲਈ ਮਾਪੇ ਹਸਪਤਾਲ ਦੇ ਬਾਹਰ ਅਤੇ ਗਲੀ 'ਚ ਭੀਖ ਮੰਗਦੇ ਰਹੇ। ਵੀਡੀਓ ਦੇਖਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਰਵਾਈ ਸ਼ੁਰੂ ਕਰ ਦਿੱਤੀ ਹੈ ।