by jagjeetkaur
ਅੱਜ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਉਸ ਵੇਲੇ ਕਰਾਰਾ ਜਵਾਬ ਮਿਲਿਆ ਜਦੋਂ ਕੋਰ ਕਮੇਟੀ ਮੈਂਬਰ ਪੰਜਾਬ ਪਰਮਜੀਤ ਸਿੰਘ ਭਰਾਜ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਅਕਾਲੀ ਦਲ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਗੱਲਬਾਤ ਦੌਰਾਨ ਪਰਮਜੀਤ ਸਿੰਘ ਭਰਾਜ਼ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਅਤੇ ਗਰੰਟੀਆਂ ਤੋ ਮੁੱਕਰੀ ਮਾਨ ਸਰਕਾਰ ਨੇ ਨਾ ਤਾਂ ਆਪਣਾ ਕੋਈ ਵਾਅਦਾ ਪੂਰਾ ਕੀਤਾ ਅਤੇ ਨਾ ਹੀ ਉਹ ਆਮ ਪਾਰਟੀ ਬਣ ਕੇ ਰਹੀ। ਸਗੋਂ ਜਮੀਨੀ ਪੱਧਰ ਦੇ ਉੱਪਰ ਵਰਕਰਾਂ ਦੀ ਹੋਰ ਰਹੀ ਅਣਦੇਖੀ ਨਾਲ ਪਾਰਟੀ ਖਾਤਮੇ ਵੱਲ ਜਾ ਰਹੀ ਹੈ।