by vikramsehajpal
ਪਠਾਨਕੋਟ (ਰਾਘਵ) - ਮੰਦਿਰ ’ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੰਦਿਰ ’ਚੋਂ 100 ਰੁਪਏ ਦਾ ਪਾਕਿਸਤਾਨੀ ਕਰੰਸੀ ਵਾਲਾ ਨੋਟ ਮਿਲਿਆ, ਇਹ ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਸਥਿਤ ਬਾਬਾ ਅਮਰਨਾਥ ਬਰਫਾਨੀ 'ਚੋਂ ਮਿਲਿਆ। ਨੋਟ ਦੇਖ ਕੇ ਮੱਥਾ ਟੇਕਣ ਆਏ ਸ਼ਰਧਾਲੂਆਂ ਨੇ ਇਸ ਦੀ ਸੂਚਨਾ ਮੰਦਰ ਕਮੇਟੀ ਨੂੰ ਦਿੱਤੀ, ਜਿਸ ਤੋਂ ਬਾਅਦ ਇਸ ਦੀ ਸੂਚਨਾ ਥਾਣਾ ਡਵੀਜ਼ਨ ਨੰ. 2 ਨੂੰ ਦਿੱਤੀ ਗਈ।
ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ 2 ਦੇ ਏ.ਐੱਸ.ਆਈ. ਨੇ ਮੌਕੇ ’ਤੇ ਪਹੁੰਚ ਕੇ ਨੋਟ ਨੂੰ ਕਬਜ਼ੇ ’ਚ ਲੈ ਲਿਆ ਅਤੇ ਮੰਦਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਤਾਂ ਜੋ ਇਹ ਪਤਾ ਲੱਗ ਸਕੇ ਕਿ ਇਹ ਕਿਸੇ ਦੀ ਸ਼ਰਾਰਤ ਹੈ ਜਾਂ ਫਿਰ ਕਿਸੇ ਸ਼ਰਧਾਲੂ ਵੱਲੋਂ ਇਹ ਨੋਟ ਸ਼ਰਧਾ ਨਾਲ ਚੜ੍ਹਾਇਆ ਗਿਆ ਹੈ।