by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਵਲੋਂ ਭਾਰਤੀ ਖੇਤਰ 'ਚ ਭੇਜੇ ਜਾਣ ਵਾਲੇ ਡਰੋਨ ਦੀਆਂ ਘਟਨਾਵਾਂ ਰੁਕਣ ਦਾ ਨਾ ਨਹੀਂ ਲੈ ਰਹੀਆਂ ਹਨ। ਭਾਰਤੀ ਖੇਤਰ 'ਚ ਫਿਰ ਪਾਕਿ ਡਰੋਨ ਦੇਖਿਆ ਗਿਆ ਹੈ। ਡਰੋਨ ਦੀ ਆਵਾਜ਼ ਸੁਣਦੇ ਸਾਰ ਸਰਹੱਦ ਤੇ ਤਾਇਨਾਤ ਜਵਾਨਾਂ ਵਲੋਂ ਉਸ 'ਤੇ ਰਾਊਂਡ ਫਾਇਰਿੰਗ ਕੀਤੀ ਗਈ। ਜਾਣਕਾਰੀ ਅਨੁਸਾਰ ਡਰੋਨ ਦੀ ਆਵਾਜ਼ ਹੁਣ ਸਰਹੱਦ ਉਪਰ ਤਾਇਨਾਤ BSF ਦੀ 101 ਬਟਾਲੀਅਨ ਨੇ ਹਰਕਤ 'ਚ ਆਉਂਦੇ ਹੋਏ ਰੋਂਦ ਫਾਇਰਿੰਗ ਕੀਤੀ। ਦੱਸ ਦਈਏ ਕਿ ਪਾਕਿਸਤਾਨ ਸਮੱਗਲਰ ਲਗਾਤਾਰ ਭਾਰਤ ਸਰਹੱਦ ਇਲਾਕੇ 'ਚ ਗੈਰ ਕਾਨੂੰਨੀ ਨਸ਼ਾ , ਹਥਿਆਰ ਭੇਜੇ ਜਾਂਦੇ ਹਨ।