by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਰੂਸ-ਯੂਕ੍ਰੇਨ ' ਚ ਭਿਆਨਕ ਜੰਗ ਜਾਰੀ ਹੈ। ਇਸ ਦੌਰਾਨ ਭਾਰਤ ਵੱਲੋਂ ਆਪਣੇ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ ਕੱਢਣ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਭਾਰਤੀ ਤਿਰੰਗਾ ਪਾਕਿਸਤਾਨੀ ਵਿਦਿਆਰਥੀਆਂ ਦੇ ਬਚਾਅ ਲਈ ਉਦੋਂ ਅੱਗੇ ਆਇਆ ਜਦੋਂ ਉਨ੍ਹਾਂ ਦਾ ਰਾਸ਼ਟਰ ਉਨ੍ਹਾਂ ਨੂੰ ਕੱਢਣ ਵਿੱਚ ਅਸਫਲ ਰਿਹਾ।
ਰੋਮਾਨੀਆ ਪਹੁੰਚਣ ਵਾਲੇ ਭਾਰਤੀ ਵਿਦਿਆਰਥੀਆਂ ਨੇ ਦੱਸਿਆ ਕਿ ਪਾਕਿਸਤਾਨ ਅਤੇ ਤੁਰਕੀ ਤੋਂ ਆਏ ਵਿਦਿਆਰਥੀਆਂ ਨੂੰ ਯੂਕ੍ਰੇਨ ਦੀਆਂ ਵੱਖ-ਵੱਖ ਚੌਕੀਆਂ ਨੂੰ ਪਾਰ ਕਰਨ ਵਿੱਚ ਭਾਰਤੀ ਰਾਸ਼ਟਰੀ ਝੰਡੇ ਦੁਆਰਾ ਮਦਦ ਕੀਤੀ ਗਈ ਸੀ। ਫ਼ੌਜਾਂ ਨੇ ਰਾਸ਼ਟਰੀ ਝੰਡੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਰੀ ਝੰਡੀ ਦਿੱਤੀ।