ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਾਹਮਣੇ ਫਿਰ ਅਲਾਪਿਆ ਕਸ਼ਮੀਰ ਰਾਗ

by

ਨਿਉਯਾਰਕ , 21 ਜਨਵਰੀ ( NRI MEDIA )

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੀ ਤਾਜ਼ਾ ਅਮਰੀਕੀ ਫੇਰੀ ਦੌਰਾਨ ਨਿਉਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮੁਲਾਕਾਤ ਕੀਤੀ , ਇਸ ਦੌਰਾਨ ਉਨ੍ਹਾਂ ਜੰਮੂ ਕਸ਼ਮੀਰ ਦੇ ਮੁੱਦੇ 'ਤੇ ਗੱਲਬਾਤ ਕੀਤੀ ਅਤੇ ਕਸ਼ਮੀਰ ਦੇ ਮਾਮਲੇ ਨੂੰ ਫਿਰ ਚੁੱਕਣ ਦੀ ਗੱਲ ਕਹਿ ਹੈ |


ਕੁਰੈਸ਼ੀ ਨੇ ਟਵਿੱਟਰ ਰਾਹੀਂ ਇਹ ਜਾਣਕਾਰੀ ਦਿੱਤੀ ਹੈ , ਕੁਰੈਸ਼ੀ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਟਵੀਟ ਕੀਤਾ ਕਿ ਉਹ ਨਿਉਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਨੂੰ ਮਿਲੇ ਹਨ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਭਾਰਤ ਦੇ ਜੰਮੂ-ਕਸ਼ਮੀਰ ਵਿੱਚ ਪੀੜਤਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ , ਉਨ੍ਹਾਂ ਕਿਹਾ ਕਿ ਕਸ਼ਮੀਰ ਵਿਚ ਹਾਲਤ ਬੇਹੱਦ ਖ਼ਰਾਬ ਹਨ |

ਕੁਰੈਸ਼ੀ ਨੇ ਕਿਹਾ ਕਿ ਮੈਂ ਕੌਮਾਂਤਰੀ ਭਾਈਚਾਰੇ ਦੇ ਭਾਰਤੀ ਕਬਜ਼ੇ ਵਿਚ ਕਸ਼ਮੀਰੀਆਂ ਦੇ ਦੁੱਖ‘ ਤੇ ਧਿਆਨ ਕੇਂਦਰਿਤ ਕੀਤਾ ਅਤੇ ਇਸ ਲਈ ਸੰਯੁਕਤ ਰਾਸ਼ਟਰ ਦੇ ਮਤੇ ਅਤੇ ਕਸ਼ਮੀਰੀ ਲੋਕਾਂ ਨੂੰ ਇੱਛਾ ਅਨੁਸਾਰ ਕੋਈ ਹੱਲ ਲੱਭਣ ਲਈ ਕਿਹਾ ਹੈ , ਇਸ ਤੋਂ ਪਹਿਲਾ ਵੀ ਪਾਕਿਸਤਾਨ ਸੰਯੁਕਤ ਰਾਸ਼ਟਰ ਨੂੰ ਕਈ ਵਾਰ ਚਿੱਠੀਆਂ ਲਿਖ ਕੇ ਵੀ ਇਸ ਮਾਮਲੇ ਤੇ ਬਿਆਨ ਦੇਣ ਲਈ ਕਹਿ ਚੁਕਾ ਹੈ ਪਰ ਹਰ ਵਾਰ ਉਸ ਨੂੰ ਨਿਰਾਸ਼ਾ ਹੱਥ ਲੱਗੀ ਹੈ |