ਪਾਕਿਸਤਾਨ ਦੀ ਚੀਨ ਨੂੰ ਧਮਕੀ ਕਿਹਾ TikTok ਵੀ ਕਰ ਦੇਵਾਂਗੇ ਬੈਨ

by

ਇਸਲਾਮਾਬਾਦ (ਐਨ.ਆਰ. ਆਈ. ਮੀਡਿਆ) : ਪਾਕਿਸਤਾਨ ਨੇ ਚੀਨ ਨੂੰ ਟਿਕ ਟੌਕ ਬੰਦ ਕਰਨ ਦੀ ਧਮਕੀ ਦਿੰਦਿਆਂ ਸਿੰਗਾਪੁਰ ਨਾਲ ਸਬੰਧਤ ਬਿਗੋ ਲਾਈਵ ਸਟ੍ਰੀਮਿੰਗ ਪਲੇਫਾਰਮ ਨੂੰ ਬੈਨ ਕਰ ਦਿੱਤਾ ਹੈ। ਨਿਯਮ ਅਥਾਰਟੀ ਨੇ ਦੱਸਿਆ ਕਿ ਐਪ ਉੱਤੇ ਅਨੈਤਿਕ ਤੇ ਅਸ਼ਲੀਲਤਾ ਵਾਲੀ ਸਮੱਗਰੀ ਸਬੰਧੀ ਸ਼ਿਕਾਇਤਾਂ ਆਉਣ ਕਾਰਨ ਇਸ ਉੱਤੇ ਬੈਨ ਲਗਾ ਦਿੱਤਾ ਗਿਆ ਹੈ। ਇਸ ਕਦਮ ਦਾ ਪਾਕਿਸਤਾਨ ਅਧਿਕਾਰ ਕਾਰਕੁੰਨਾਂ ਨੇ ਵਿਰੋਧ ਕੀਤਾ ਹੈ ਜਿਨ੍ਹਾਂ ਨੇ ਇਸ ਕਦਮ ਨੂੰ ਰੁੜੀਵਾਦ ਮੁਸਲਿਮ ਰਾਸ਼ਟਰ ਵਿੱਚ ਵੱਧ ਤੋਂ ਵੱਧ ਸੈਂਸਰਸ਼ਿੱਪ ਦੇ ਵੱਜੋਂ ਦੇਖਿਆ ਹੈ। 

ਪਾਕਿਸਤਾਨ ਦੇ ਟੈਲੀਕਮਿਊਨੀਕੇਸ਼ਨ ਅਥਾਰਟੀ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਕਿਹਾ ਕਿ 2 ਪਲੇਟਫਾਰਮਾਂ ਉਂਤੇ ਇਸ ਸਮੱਗਰੀ ਦਾ ਸਮਾਜ ਵਿੱਚ ਆਮ ਤੌਰ ਉੱਤੇ ਤੇ ਖਾਸਕਰ ਨੌਜਵਾਨਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ। ਰੈਗੂਲੇਟਰੀ ਅਥਾਰਟੀ ਵੱਲੋਂ ਸੋਮਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਇਸ ਨੇ ਪਲੇਟਫਾਰਮਾਂ ਕਾਰਨ ਕੰਪਨੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਕੰਪਨੀਆਂ ਵੱਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ।

ਬੀਜਿੰਗ ਤਕਨੀਕੀ ਕੰਪਨੀ ਬਾਈਟਡਾਂਸ ਦੀ ਮਾਲਕੀਅਤ ਵਾਲੀ ਵੀਡੀਓ- ਸ਼ੇਅਰਿੰਗ ਐਪ ਟਿਕ ਟੌਕ ਤੇ ਸਿੰਗਾਪੁਰ ਦੀ ਇੱਕ ਕੰਪਨੀ ਦੀ ਮਲਕੀਅਤ ਵਾਲੀ ਬਿੰਗੋ ਲਾਈਵ ਸਟਰੀਮਿੰਗ ਐਪ ਦੋਵੇਂ ਪਾਕਿਸਤਾਨੀ ਕਿਸ਼ੋਰ ਤੇ ਨੌਜਵਾਨ ਬਾਲਗਾਂ ਵਿੱਚ ਕਾਫ਼ੀ ਪ੍ਰਸਿੱਧ ਹਨ।ਇਸਲਾਮਬਾਦ ਸਥਿਤ ਸੋੋਸ਼ਲ ਮੀਡੀਆ ਰਾਈਟਸ ਗਰੁੱਪ ਬਾਈਟਸ ਫਾਰ ਆਲ ਦੇ ਸ਼ਹਿਜਾਦ ਅਹਿਮਦ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਕਿਹਾ ਸਰਕਾਰ ਪਰੀਖਣ ਕਰ ਰਹੀ ਹੈ ਕਿ ਉਸ ਕਿਸ ਹੱਦ ਤੱਕ ਸੈਂਸਰਿੰਗ ਕਰ ਸਕਦੇ ਹਨ।ਅਹਿਮਦ ਨੇ ਕਿਹਾ ਕਿ ਇਹ ਅਜੇ ਸੈਂਸਰਸ਼ਿਪ ਦੀ ਸ਼ੁਰੂਆਤ ਹੈ ਕਿਉਂਕਿ ਦੇਸ਼ ਦੇ ਨੌਜਵਾਨਾਂ ਵਿੱਚ ਟਿਕ ਟੌਕ ਦੀ ਪ੍ਰਸਿੱਧੀ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜੋ ਕਿ 220 ਮਿਲੀਅਨ ਆਬਾਦੀ ਦਾ ਤਕਰੀਬਨ 70% ਬਣਦਾ ਹੈ।