by
ਪੰਜਾਬ (ਪਾਕਿਸਤਾਨ) ਵਿਕਰਮ ਸਹਿਜਪਾਲ : ਐਤਵਾਰ ਨੂੰ ਪਾਕਿਸਤਾਨ ਦੇ ਅਸ਼ਾਂਤ ਸੂਬੇ ਬਲੋਚਿਸਤਾਨ 'ਚ ਇਕ ਯਾਤਰੀ ਟਰੇਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖਮੀ ਹੋ ਗਏ। ਜ਼ਿਲਾ ਪੁਲਸ ਅਧਿਕਾਰੀ ਇਰਫਾਨ ਬਸ਼ੀਰ ਨੇ ਦੱਸਿਆ ਹਮਲਾਵਰਾਂ ਨੇ ਬਲੋਚਿਸਤਾਨ ਦੇ ਡੇਰਾ ਮੁਰਾਦ ਜਮਾਲੀ ਖੇਤਰ 'ਚ ਪੁੱਜਦੇ ਹੀ ਇਕ ਭਿਆਨਕ ਧਮਾਕਾ ਕੀਤਾ ਜਿਸ 'ਚ 3 ਲੋਕਾਂ ਦੀ ਮੌਤ ਹੋ ਗਈ। ਪੁਲਸ ਅਤੇ ਹੋਰ ਕਾਨੂੰਨ ਪਰਿਵਰਤਨ ਏਜੰਸੀ ਦੇ ਅਧਿਕਾਰੀ ਨੇ ਘਟਨਾ ਵਾਲੇ ਸਥਾਨ 'ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।