by mediateam
ਇਸਲਾਮਾਬਾਦ (Vikram Sehajpal) : ਆਰਥਿਕ ਮੰਦੀ ਨਾਲ ਜੂਝ ਰਹੇ ਪਾਕਿਸਤਾਨ ਨੇ ਚੀਨ ਅੱਗੇ ਫਿਰ ਹੱਥ ਫ਼ੈਲਾਏ ਹਨ। ਉਸਨੇ ਸੀਪੀਈਸੀ ਨਾਲ ਜੁੜੇ ਪ੍ਰੋਜੈਕਟ ਪੂਰੇ ਕਰਨ ਦੇ ਲਈ ਚੀਨ ਨਾਲ ਨੋ ਅਰਬ (ਕਰੀਬ 63 ਹਜਾਰ ਕਰੋੜ ਰੁਪਏ) ਦਾ ਕਰਜ ਮੰਗਿਆ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਕਿਸਤਾਨ ਨੂੰ ਆਰਥਿਕ ਸੰਕਟ ਨਾਲ ਉਭਾਰਨ ਦੇ ਲਈ ਚਾਲੂ ਸਾਲ ਵੀ ਚੀਨ ਗਏ ਸੀ। ਜਦੋਂ ਪਾਕਿਸਤਾਨ ਨੂੰ ਚੀਨ ਤੋਂ ਜਮ੍ਹਾਂ ਅਤੇ ਕਰਜ ਦੇ ਤੌਰ 'ਤੇ 4.6 ਕਰੋੜ ਡਾਲਰ ਮਿਲੇ ਸੀ।
ਤੁਹਾਨੂੰ ਦੱਸ ਦਈਏ ਕਿ ਰਿਪੋਰਟ ਮੁਤਾਬਿਕ ਸੀਪੀਈਸੀ ਉਤੇ ਸੰਯੁਕਤ ਸਹਯੋਗ ਸਮਿਟ ਜੇਸੀਸੀ ਦੀ ਇਹ ਮੰਗਲਵਾਰ ਨੂੰ ਹੋਈ ਨੌਵੇਂ ਦੌਰ ਦੀ ਬੈਠਕ ਵਿਚ ਪਾਕਿਸਤਾਨ ਅਤੇ ਚੀਨ ਦੇ ਪ੍ਰਤੀਨੀਧੀਆਂ ਨੇ ਗਵਾਦਰ ਸਮਾਰਟ ਸਿਟੀ ਮਾਸਟਰ ਪਲਾਨ ਨੂੰ ਮੰਜੂਰੀ ਦਿੱਤੀ। ਸਵਾਸਥ ਅਤੇ ਕਾਰੋਬਾਰ ਦੇ ਖੇਰ ਵਿਚ ਦੋ ਸਮਝੌਤੇ ਉਤੇ ਵੀ ਹਸਤਾਖਰ ਕੀਤੇ ਗਏ। ਇਸ ਤੋਂ ਇਲਾਵਾ ਚੀਨ ਨੂੰ ਮਿਲੇ 294 ਅਰਬ ਪਾਕਿਸਤਾਨੀ ਰੁਪਏ ਨਾਲ ਬਣੇ ਮੁਲ ਸੁਕਰ ਹਾਈਵੇ ਦਾ ਉਦਘਾਟ ਕੀਤਾ ਗਿਆ।