ਪਾਕਿ PM ਇਮਰਾਨ ਖ਼ਾਨ ਦਾ ਅਮਰੀਕਾ ‘ਚ ਨਹੀਂ ਹੋਇਆ ਭਰਵਾਂ ਸੁਆਗਤ

by mediateam

ਵਾਸ਼ਿੰਗਟਨ (ਵਿਕਰਮ ਸਹਿਜਪਾਲ) : ਪਾਕਿ PM ਇਮਰਾਨ ਖ਼ਾਨ ਆਪਣੇ ਅਮਰੀਕਾ ਦੇ ਪਹਿਲੇ ਦੌਰੇ ਉੱਤੇ ਹਨ। ਅਮਰੀਕਾ ਪਹੁੰਚਣ ਉੱਤੇ ਇਮਰਾਨ ਖ਼ਾਨ ਦੇ ਸੁਆਗਤ ਲਈ ਕੋਈ ਵੱਡਾ ਸਟੇਟ ਅਫ਼ਸਰ ਮੌਜੂਦ ਨਹੀਂ ਸੀ, ਜਿਸ ਕਾਰਨ ਟਵੀਟਰ ਉੱਤੇ ਵਿਰੋਧੀਆਂ ਨੇ ਖ਼ੂਬ ਉਨ੍ਹਾਂ ਦਾ ਮਜ਼ਾਕ ਉੜਾਇਆ। ਹਾਲਾਂਕਿ, ਅਮਰੀਕਾ ਲਈ ਇਮਰਾਨ ਖ਼ਾਨ ਨੇ ਕਤਰ ਏਅਰਵੇਜ਼ ਦੀ ਆਮ ਕਮਰਸ਼ਿਅਲ ਫਲਾਇਟ ਲਈ ਅਤੇ ਉਹ 3 ਦਿਨਾਂ ਦੇ ਇਸ ਦੌਰੇ ਦੌਰਾਨ ਅਮਰੀਕਾ ਵਿੱਚ ਪਾਕਿਸਤਾਨ ਦੀ ਡਿਪਲੋਮੈਟਿਕ ਰਿਹਾਇਸ਼ ਉੱਤੇ ਹੀ ਰੁਕਣਗੇ।

ਇਮਰਾਨ ਖ਼ਾਨ ਦੇ ਅਮਰੀਕਾ ਪਹੁੰਚਣ ਦੀ ਸਾਂਝੀ ਕੀਤੀ ਵੀਡਿਓ ਉੱਤੇ ਲੋਕਾਂ ਨੇ ਕਈ ਕਮੈਂਟ ਕੀਤੇ। ਕੁੱਝ ਨੇ ਇਸ ਨੂੰ ਪ੍ਰਧਾਨ ਮੰਤਰੀ ਦੇ ਨਾਲ ਬੁਰਾ ਵਰਤਾਅ ਦੱਸਿਆ ਤੇ ਕੁੱਝ ਨੇ ਇਸ ਨੂੰ ਵਿਸ਼ਵ ਕੱਪ ਹਾਰ ਦਾ ਬਦਲਾ ਕਹਿ ਕੇ ਵੀ ਚੁਟਕੀ ਲਈ। ਖ਼ਾਨ ਇੱਕ ਆਮ ਯਾਤਰੀ ਦੀ ਤਰ੍ਹਾਂ ਹੀ ਫ਼ਲਾਇਟ ਤੋਂ ਬਾਹਰ ਨਿਕਲੇ।

ਸੋਮਵਾਰ ਨੂੰ ਟਰੰਪ ਨਾਲ ਇਮਰਾਨ ਕਰਨਗੇ ਲੰਚ

ਇਸ ਯਾਤਰਾ ਵਿੱਚ ਇਮਰਾਨ ਖ਼ਾਨ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੀ ਮੁਲਾਕਾਤ ਹੋਣ ਵਾਲੀ ਹੈ। ਦੋਵੇਂ ਦੇਸ਼ਾਂ ਵਿਚਕਾਰ ਰੱਖਿਆ, ਵਪਾਰ ਅਤੇ ਕਰਜ਼ ਵਰਗੇ ਕਈ ਮੁੱਦਿਆ ਉੱਤੇ ਅਹਿਮ ਚਰਚਾ ਹੋਣ ਦੀ ਉਮੀਦ ਹੈ। ਸੋਮਵਾਰ ਨੂੰ ਦੋਵੇਂ ਦੇਸ਼ਾਂ ਦੇ ਮਸ਼ਹੂਰ ਨੇਤਾ ਲੰਚ ਵੀ ਕਰਨਗੇ।

ਅਮਰ ਅਬਦੁੱਲਾ ਨੇ ਕੀਤੀ ਤਾਰੀਫ਼

ਪਾਕਿ ਪੀਐੱਮ ਨੂੰ ਟ੍ਰੋਲ ਕੀਤੇ ਜਾਣ ਵਾਲਿਆਂ ਉੱਤੇ ਨਿਸ਼ਾਨਾ ਲਾਉਂਦੇ ਹੋਏ ਅਮਰ ਅਬਦੁੱਲਾ ਨੇ ਅਮਰੀਕਾ ਉੱਤੇ ਨਿਸ਼ਾਨਾ ਕੱਸਿਆ। ਅਬਦੁੱਲਾ ਨੇ ਟਵੀਟ ਕੀਤਾ, 'ਉਨ੍ਹਾਂ ਨੇ ਆਪਣੇ ਦੇਸ਼ ਦਾ ਪੈਸਾ ਬਚਾਇਆ। ਇਮਰਾਨ ਖ਼ਾਨ ਆਪਣੇ ਨਾਲ ਈਗੋ ਲੈ ਕੇ ਨਹੀਂ ਚਲਦੇ ਜਿਵੇਂ ਕਿ ਜ਼ਿਆਦਾਤਰ ਨੇਤਾ ਕਰਦੇ ਹਨ।'