ਪਾਕਿਸਤਾਨ ਦੀ ਘਟੀਆ ਸੋਚ, ਕਰਤਾਰਪੁਰ ਕੋਰੀਡੋਰ ਲਈ ਖਾਲਿਸਤਾਨ ਸਮਰਥਕਾਂ ਨੂੰ ਦਿੱਤਾ ਸੱਦਾ

by

ਪੰਜਾਬਪਾਕਿਸਤਾਨ (Vikram Sehajpal) : ਪਾਕਿਸਤਾਨ ਆਉਣ ਵਾਲੀ 7 ਤੋਂ 9 ਤਾਰੀਖ ਵਿਚਾਲੇ ਕਿਸੇ ਵੀ ਸਮੇਂ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕਰ ਸਕਦਾ ਹੈ ਜਿਸ ਨੂੰ ਲੈ ਕੇ ਸਭ ਥਾਂ ਸੱਦਾ ਦਿੱਤਾ ਗਿਆ ਹੈ। ਪਾਕਿਸਤਾਨ ਦੇ ਕੈਬਿਨੇਟ ਮਨਿਸਟਰ ਸ਼ੇਖ ਰਾਸ਼ਿਦ ਖ਼ਾਨ ਵੱਲੋਂ ਗੋਪਾਲ ਚਾਵਲਾ ਦੇ ਨਾਲ ਬੈਠ ਕੇ ਇੱਕ ਪ੍ਰੈੱਸ ਵਾਰਤਾ ਕੀਤੀ ਗਈ। ਇਸ ਵਿੱਚ ਸ਼ੇਖ ਰਾਸ਼ਿਦ ਖਾਨ ਨੇ ਖਾਲਿਸਤਾਨੀਆਂ ਨੂੰ ਵੀ ਸੱਦਾ ਦੇ ਦਿੱਤਾ। ਇੰਨਾ ਹੀ ਨਹੀਂ ਉਨ੍ਹਾਂ ਨੇ ਕਿਹਾ ਕਿ ਖਾਲਿਸਤਾਨੀਆਂ ਨੂੰ ਵੀ ਖੁੱਲ੍ਹਾ ਸੱਦਾ ਹੈ।


ਇਸ ਦੌਰਾਨ ਉਨ੍ਹਾਂ ਕਹਿ ਦਿੱਤਾ ਕਿ ਜਦੋਂ ਵੀ ਸਿੱਖ ਸੰਗਤ ਅਤੇ ਖ਼ਾਲਿਸਤਾਨ ਇੱਥੇ ਆਉਣ ਤਾਂ ਸਥਾਨਕ ਲੋਕ ਉਨ੍ਹਾਂ ਦਾ ਭਰਵਾਂ ਸਵਾਗਤ ਕਰਨ। ਹਾਲਾਂਕਿ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੀ ਘਟੀਆ ਸੋਚ ਦਾ ਵੀ ਪਰਦਾਫਾਸ਼ ਹੋਇਆ ਹੈ ਕਿਉਂਕਿ ਖਾਲਿਸਤਾਨ ਦਾ ਸਵਾਗਤ ਕਿਤੇ ਨਾ ਕਿਤੇ ਪਾਕਿਸਤਾਨ ਦੀ ਘਟੀਆ ਮਨਸ਼ਾ ਨੂੰ ਦਰਸਾਉਂਦਾ ਹੈ ਤਾਂ ਜੋ ਅੱਤਵਾਦ ਨਾਲ ਜੁੜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਸਕੇ। ਭਾਰਤ ਵੱਲੋਂ ਕਈ ਸ਼ਰਧਾਲੂ ਲਾਂਘਾ ਖੁੱਲ੍ਹਣ ਉੱਤੇ ਪਾਕਿਸਤਾਨ ਜਾਣਗੇ ਪਰ ਖਾਲਿਸਤਾਨੀਆਂ ਦਾ ਪਾਕਿਸਤਾਨ ਵੱਲੋਂ ਸਵਾਗਤ ਪਾਕਿਸਤਾਨ ਦੀ ਅੱਤਵਾਦ ਨੂੰ ਅਤੇ ਮਾਹੌਲ ਖ਼ਰਾਬ ਕਰਨ ਦੀ ਮਾੜੀ ਸੋਚ ਨੂੰ ਦਰਸਾ ਰਿਹਾ ਹੈ।