by vikramsehajpal
ਇਸਲਾਮਾਬਾਦ (ਦੇਵ ਇੰਦਰਜੀਤ)- ਅੱਤਵਾਦੀ ਸੰਗਠਨਾਂ ਨੂੰ ਦਿੱਤੀ ਜਾ ਰਹੀ ਵਿੱਤੀ ਮਦਦ ਕਾਰਨ ਵਿੱਤੀ ਕਾਰਵਾਈ ਕਾਰਜਬਲ (ਐੱਫ.ਏ.ਟੀ.ਐੱਫ.) ਅਗਲੇ ਮਹੀਨੇ ਹੋਣ ਵਾਲੀ ਬੈਠਕ 'ਚ ਪਾਕਿਸਤਾਨ ਨੂੰ ਕਾਲੀ ਸੂਚੀ 'ਚ ਪਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਜੂਨ 2018 ਤੋਂ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ 'ਚ ਹੈ ਤੇ ਉਸ ਨੂੰ ਫਰਵਰੀ 2020 'ਚ ਜੂਨ ਤਕ 27 ਕਾਰਵਾਈ ਨੁਕਤੇ ਪੂਰੇ ਕਰਨ ਲਈ ਆਖ਼ਰੀ ਚਿਤਾਵਨੀ ਦਿੱਤੀ ਗਈ ਸੀ। ਕੋਰੋਨਾ ਕਾਰਨ ਐੱਫ.ਏ.ਟੀ.ਐੱਫ. ਨੇ ਜੂਨ 'ਚ ਇਸ ਸਮਾਂ ਹੱਦ ਨੂੰ ਵਧਾ ਕੇ ਸਤੰਬਰ ਕਰ ਦਿੱਤਾ ਸੀ। ਹਾਲ ਦੇ ਦਿਨਾਂ 'ਚ ਪਾਕਿਸਤਾਨ ਅੱਤਵਾਦੀ ਸੰਗਠਨਾਂ 'ਤੇ ਲਗਾਮ ਲਈ ਕੁਝ ਬਿੱਲ ਲੈ ਕੇ ਆਇਆ ਹੈ, ਪਰ ਇਸ ਕੋਸ਼ਿਸ਼ ਨੂੰ ਐੱਫ.ਏ.ਟੀ.ਐੱਫ. ਦੀਆਂ ਅੱਖਾਂ 'ਚ ਮਿੱਟੀ ਪਾਉਣ ਦਾ ਯਤਨ ਮੰਨਿਆ ਜਾ ਰਿਹਾ ਹੈ। ਐੱਫ.ਏ.ਟੀ.ਐੱਫ. ਦੀ ਕਾਲੀ ਸੂਚੀ 'ਚ ਉਨ੍ਹਾਂ ਦੇਸ਼ਾਂ ਨੂੰ ਰੱਖਿਆ ਜਾਂਦਾ ਹੈ ਜਿਹੜੇ ਮਨੀ ਲਾਂਡਰਿੰਗ ਤੇ ਅੱਤਵਾਦ ਨੂੰ ਫੰਡਿੰਗ 'ਤੇ ਰੋਕ ਲਗਾਉਣ 'ਚ ਨਾਕਾਮ ਰਹਿੰਦੇ ਹਨ।