ਭਾਰਤ ਦੀ ਹਾਰ ਲਈ ਦੁਆ ਕਰਨ ਵਾਲਾ PAKISTAN ਹੁਣ ਕਰੇਗਾ ਜਿੱਤ ਲਈ ਦੁਆ

by mediateam

ਲੰਡਨ ਡੈਸਕ (ਵਿਕਰਮ ਸਹਿਜਪਾਲ) : ਹਮੇਸ਼ਾ ਤੋਂ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਅਜਿਹੇ ਰਹੇ ਹਨ ਜਿਵੇਂ ਹਰ ਵਿਸ਼ਵ ਕੱਪ ਵਿੱਚ ਦੇਖਣ ਨੂੰ ਮਿਲਦੇ ਹਨ । ਦੋਵੇਂ ਦੇਸ਼ਾਂ ਦੇ ਮੈਚਾਂ ਦੌਰਾਨ ਰੋਮਾਂਚ ਵਿੱਚ ਹੋਰ ਵੀ ਜ਼ਿਆਦਾ ਵਾਧਾ ਹੁੰਦਾ ਹੈ। ਦਰਅਸਲ, ਜਦੋਂ ਪਾਕਿਸਤਾਨ ਦੂਜੀਆਂ ਟੀਮਾਂ ਨਾਲ ਵੀ ਖੇਡਦਾ ਹੈ ਤਾਂ ਭਾਰਤੀ ਪ੍ਰਸ਼ੰਸਕ ਉਸਦੀ ਹਾਰ ਲਈ ਦੁਆ ਕਰਦੇ ਹਨ ਅਤੇ ਇਸੇ ਤਰ੍ਹਾਂ ਕੁਝ ਪਾਕਿਸਤਾਨੀ ਪ੍ਰਸ਼ੰਸਕ ਭਾਰਤ ਦੇ ਮੈਚਾਂ ਦੌਰਾਨ ਵੀ ਕਰਦੇ ਹਨ। ਪਰ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਅਤੇ ਇੰਗਲੈਂਡ ਦੀਆਂ ਟੀਮਾਂ ਉਸ ਮੋੜ 'ਤੇ ਹਨ ਜਿੱਥੋਂ ਉਨ੍ਹਾਂ ਨੂੰ ਸਾਰੇ ਮੈਚ ਜਿੱਤਣੇ ਹੋਣਗੇ ਤਾਂ ਹੀ ਉਹ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਸਕਣਗੀਆਂ। 


ਦੱਸ ਦੇਈਏ ਕਿ ਇਸ ਟੂਰਨਾਮੈਂਟ ਵਿੱਚ ਪਾਕਿਸਤਾਨ ਦੇ 9 ਪੁਆਇੰਟ ਹਨ ਜਦਕਿ ਇੰਗਲੈਂਡ ਦੇ 8 ਪੁਆਇੰਟ ਹਨ। ਜ਼ਿਕਰਯੋਗ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਖਤਮ ਹੋ ਚੁੱਕਿਆ ਹੈ, ਪਰ ਭਾਰਤ ਅਤੇ ਇੰਗਲੈਂਡ ਦਾ ਮੁਕਾਬਲਾ ਹਾਲੇ ਹੋਣਾ ਬਾਕੀ ਹੈ। ਇਸ ਮੈਚ ਵਿੱਚ ਜੇਕਰ ਇੰਗਲੈਂਡ ਜਿੱਤ ਜਾਂਦਾ ਹੈ ਤਾਂ ਪਾਕਿਸਤਾਨ ਇਸ ਟੂਰਨਾਮੈਂਟ ਤੋਂ ਬਾਹਰ ਹੋ ਜਾਵੇਗਾ। ਦੂਜੇ ਪਾਸੇ ਜੇਕਰ ਭਾਰਤ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਪਾਕਿਸਤਾਨ ਦਾ ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਦਾ ਰਾਹ ਸਾਫ ਹੋ ਜਾਵੇਗਾ ।