by vikramsehajpal
ਵੈੱਬ ਡੈਸਕ (NRI MEDIA) : ਪਾਕਿਸਤਾਨ ਵਿਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਭਾਰਤ ਅਤੇ ਭਾਰਤੀ ਪੀ. ਐੱਮ. ਮੋਦੀ ਦਾ ਨਾਂ ਲੈ ਕੇ ਇਮਰਾਨ ਦੀ ਪਾਰਟੀ ਨੇ ਘੇਰਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਮਰਾਨ ਖਾਨ ਦੇ ਬੜਬੋਲੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਕਿਹਾ ਹੈ ਕਿ ਨਵਾਜ਼ ਸ਼ਰੀਫ ਭਾਰਤ ਦੇ ਏਜੰਟ ਹਨ ਅਤੇ ਨਰਿੰਦਰ ਮੋਦੀ ਨੂੰ ਦੇਸ਼ ਦੇ ਬਾਹਰ ਜਾ ਕੇ ਫੋਨ ਕਰਦੇ ਹਨ।
ਦੱਸ ਦਈਏ ਕਿ ਸ਼ੇਖ ਰਸ਼ੀਦ ਨੇ ਨਵਾਜ਼ ਸ਼ਰੀਫ 'ਤੇ ਇਹ ਦੋਸ਼ ਅਜਿਹੇ ਵੇਲੇ 'ਤੇ ਲਗਾਇਆ ਹੈ ਜਦ ਵਿਰੋਧੀ ਦਲਾਂ ਨੇ ਪਾਕਿਸਤਾਨੀ ਫੌਜ ਪ੍ਰਮੁੱਖ ਦੇ ਨਾਲ ਮੁਲਾਕਾਤ ਦਾ ਮਾਮਲਾ ਗਰਮ ਹੁੰਦਾ ਜਾ ਰਿਹਾ ਹੈ। ਸ਼ੇਖ ਰਸ਼ੀਦ ਨੇ ਕਿਹਾ ਕਿ ਨਵਾਜ਼ ਸ਼ਰੀਫ ਦੇ ਫੌਜ ਵਿਰੋਧੀ ਭਾਸ਼ਣ ਕਾਰਨ ਉਸ ਦੀ ਭਾਰਤੀ ਮੀਡੀਆ ਵਿਚ ਜ਼ੋਰਦਾਰ ਕਵਰੇਜ਼ ਕੀਤੀ ਗਈ। ਉਥੇ, ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਕਿਹਾ ਹੈ ਕਿ ਨਵਾਜ਼ ਸ਼ਰੀਫ ਨੇ ਦੇਸ਼ ਦੀ ਫੌਜ ਦੀ ਨਿੰਦਾ ਕਰਕੇ ਭਾਰਤ ਦਾ ਪੱਖ ਲਿਆ ਹੈ।