by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰਦਾਸਪੁਰ ਦੇ ਬਾਰਡਰ ਆਊਟਰ ਪੋਸਟ ਰੋਸਾ ਦੇ ਨੇੜੇ ਇਕ ਪਾਕਿਸਤਾਨੀ ਡਰੋਨ ਦੇਰ ਰਾਤ ਕਰੀਬ 1.30 ਵਜੇ ਭਾਰਤੀ ਸਰਹੱਦ 'ਚ ਦਾਖਲ ਹੋਇਆ। ਡਰੋਨ ਦਾਖ਼ਲ ਹੋਣ ’ਤੇ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ. ਦੀ 89 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਦੀ ਦਿਸ਼ਾ ਵੱਲ ਰੌਸ਼ਨੀ ਬੇਮ ਸੁੱਟ ਕੇ 16 ਦੇ ਕਰੀਬ ਫਾਇਰ ਕੀਤੇ।ਫਾਇਰਿੰਗ ਤੋਂ ਬਾਅਦ ਡਰੋਨ ਵਾਪਸ ਪਾਕਿ ਸਰਹੱਦ ਵੱਲ ਚਲਾ ਗਿਆ।