by jaskamal
ਪੱਤਰ ਪ੍ਰੇਰਕ : ਸਲੀਮ (24) ਵਾਸੀ ਪਿੰਡ ਲੌਂਗੋਵਾਲ ਹਾਲ ਅਬਾਦ ਦਾਣਾ ਮੰਡੀ, ਧਰਮਕੋਟ, ਜੋ ਕਿ ਧਰਮਕੋਟ ਵਿਖੇ ਬੀਤੀ 3 ਅਪ੍ਰੈਲ ਨੂੰ ਪਹਿਲਵਾਨਾਂ ਵਿਚਕਾਰ ਹੋਏ ਮੈਚ ਦੌਰਾਨ ਜ਼ਖਮੀ ਹੋ ਗਿਆ ਸੀ, ਦੀ ਇਲਾਜ ਦੌਰਾਨ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਐਸ.ਐਚ.ਓ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 3 ਅਪ੍ਰੈਲ ਨੂੰ ਧਰਮਕੋਟ ਵਿਖੇ ਪਹਿਲਵਾਨਾਂ ਦਾ ਮੈਚ ਸੀ, ਜਿਸ ਵਿਚ ਸਲੀਮ ਨੂੰ ਇਕ ਹੋਰ ਪਹਿਲਵਾਨ ਨੇ ਚੁੱਕ ਕੇ ਸੁੱਟ ਦਿੱਤਾ ਅਤੇ ਉਸ ਦੀ ਗਰਦਨ 'ਤੇ ਸੱਟ ਲੱਗ ਗਈ, ਜਿਸ ਕਾਰਨ ਉਸ ਨੂੰ ਮੈਡੀਕਲ ਕਾਲਜ, ਫਰੀਦਕੋਟ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਤਨੀ ਕਮਲੇਸ਼ ਰਾਣੀ ਦੇ ਬਿਆਨਾਂ ’ਤੇ ਏ.ਡੀ. ਅੱਜ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਸਿਵਲ ਹਸਪਤਾਲ ਮੋਗਾ ਵਿਖੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ।