by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਠਾਨਕੋਟ ਦੇ ਬੁੰਗਲ ਬਧਾਨੀ ਨੇੜੇ ਸਥਿਤ ਦ ਵਾਈਟ ਮੈਡੀਕਲ ਕਾਲਜ ’ਚ ਬੀਤੀ ਰਾਤ ਆਕਸੀਜਨ ਸਿਲੰਡਰ ਦੇ ਅਚਾਨਕ ਬਲਾਸਟ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਬੀਤੀ ਰਾਤ ਮੈਡੀਕਲ ਕਾਲਜ ’ਚ ਇਕ ਨੌਜਵਾਨ ਆਕਸੀਜਨ ਸਿਲੰਡਰ ਲੱਗਾ ਰਿਹਾ ਸੀ, ਜੋ ਅਚਾਨਕ ਫੱਟ ਗਿਆ। ਇਸ ਹਾਦਸੇ ’ਚ ਉਕਤ ਨੌਜਵਾਨ ਦੀ ਮੌਕੇ ’ਤੇ ਮੌਤ ਹੋ ਗਈ। ਧਮਾਕੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਮੌਕੇ ’ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਘਟਨਾ ਸਥਾਨ ’ਤੇ ਪਹੁੰਚੇ ਏ.ਸੀ.ਪੀ ਸ਼ੁੱਭਮ ਅਗਰਵਾਲ ਨੇ ਕਿਹਾ ਕਿ ਇਹ ਧਮਾਕਾ ਆਕਸੀਜਨ ਸਿਲੰਡਰ ਲਗਾਉਂਦੇ ਸਮੇਂ ਹੋਇਆ ਹੈ। ਇਸ ਮਾਮਲੇ ਦੀ ਉਨ੍ਹਾਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਹਾਦਸੇ ਦਾ ਮੁੱਖ ਕਾਰਨ ਕੀ ਸੀ, ਦੇ ਬਾਰੇ ਐਕਸਪਰਟ ਜਾਂਚ ਕਰਕੇ ਦੱਸਣਗੇ।